ਜਲੰਧਰ ਨਾਰਥ ਹਲਕੇ ਦੀ ਸਿਆਸਤ ਗਰਮਾਈ, ਜੇਕਰ ‘ਆਪ’ ’ਚ ਜਾਂਦੇ ਹਨ ਭੰਡਾਰੀ ਤਾਂ ਬਦਲਣਗੇ ਸਿਆਸੀ ਸਮੀਕਰਨ

Monday, Jul 19, 2021 - 05:48 PM (IST)

ਜਲੰਧਰ ਨਾਰਥ ਹਲਕੇ ਦੀ ਸਿਆਸਤ ਗਰਮਾਈ, ਜੇਕਰ ‘ਆਪ’ ’ਚ ਜਾਂਦੇ ਹਨ ਭੰਡਾਰੀ ਤਾਂ ਬਦਲਣਗੇ ਸਿਆਸੀ ਸਮੀਕਰਨ

ਜਲੰਧਰ (ਖੁਰਾਣਾ)- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 6 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਸਾਰੀਆਂ ਪਾਰਟੀਆਂ ਦੀਆਂ ਗਤੀਵਿਧੀਆਂ ਜਿੱਥੇ ਸ਼ੁਰੂ ਹੋ ਚੁੱਕੀਆਂ ਹਨ, ਉਥੇ ਹੀ ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਵਿਚ ਭਾਰੀ ਉਲਟਫੇਰ ਚੱਲ ਰਹੇ ਹਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਸੱਤਾ ’ਤੇ ਕਾਬਜ਼ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਖੈਰ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਨਾਰਾਜ਼ ਰਹੇ ਮੰਤਰੀ ਅਤੇ ਵਿਧਾਇਕਾਂ ਨੇ ਜਿਸ ਤਰ੍ਹਾਂ ਰਣਨੀਤੀ ਬਣਾ ਕੇ ਨਵਜੋਤ ਸਿੱਧੂ ਨੂੰ ਅੱਗੇ ਲਿਆਉਣ ਦਾ ਕੰਮ ਹਾਈਕਮਾਨ ਰਾਹੀਂ ਸਿਰੇ ਚੜ੍ਹਾ ਲਿਆ ਹੈ, ਉਥੇ ਹੀ ਤਾਜ਼ਾ ਹਾਲਾਤ ਨੇ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਦੀ ਸਿਆਸਤ ਨੂੰ ਵੀ ਗਰਮਾ ਦਿੱਤਾ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ

ਜਲੰਧਰ ਨਾਰਥ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇਥੇ ਲੰਮੇ ਸਮੇਂ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਹੁਣ ਮੌਜੂਦਾ ਵਿਧਾਇਕ ਬਾਵਾ ਹੈਨਰੀ ਦਾ ਹੀ ਕਬਜ਼ਾ ਰਿਹਾ ਹੈ। ਐਤਵਾਰ ਨਵਜੋਤ ਸਿੱਧੂ ਨੇ ਪੰਜਾਬ ਦੀ ਰਾਜਨੀਤੀ ਵਿਚ ਹਾਵੀ ਹੋਣ ਤੋਂ ਠੀਕ ਇਕ ਦੋ ਦਿਨ ਪਹਿਲਾਂ ਜਿਸ ਤਰ੍ਹਾਂ ਜਲੰਧਰ ਵਿਚ ਸਭ ਤੋਂ ਪਹਿਲਾਂ ਆ ਕੇ ਅਵਤਾਰ ਹੈਨਰੀ ਅਤੇ ਬਾਵਾ ਹੈਨਰੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਦੋਵਾਂ ਨੂੰ ਨਾਲ ਲਿਜਾ ਕੇ ਮਹਿੰਦਰ ਸਿੰਘ ਕੇ. ਪੀ. ਅਤੇ ਹੋਰ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਉਸ ਨਾਲ ਵੀ ਕਾਂਗਰਸ ਪਾਰਟੀ ਵਿਚ ਭਾਰੀ ਉਲਟਫੇਰ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ: ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਵਿਚ ਅਵਤਾਰ ਹੈਨਰੀ ਦੀ ਟਿਕਟ ਕਟਾਉਣ ਵਿਚ ਕੁਝ ਨਾ ਕੁਝ ਭੂਮਿਕਾ ਅਦਾ ਕੀਤੀ ਅਤੇ ਉਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਵਰਗੇ ਆਗੂਆਂ ਨੂੰ ਪ੍ਰਮੋਟ ਕਰਕੇ ਅਵਤਾਰ ਹੈਨਰੀ ਵਰਗਿਆਂ ਨੂੰ ਕਿਨਾਰੇ ਕੀਤਾ, ਉਸ ਨਾਲ ਕਿਤੇ ਨਾ ਕਿਤੇ ਹੈਨਰੀ ਪਰਿਵਾਰ ਵਿਚ ਕੈਪਟਨ ਖ਼ਿਲਾਫ਼ ਗੁੱਸੇ ਦੀ ਭਾਵਨਾ ਬਣੀ ਹੋਈ ਸੀ। ਇਸ ਭਾਵਨਾ ਕਾਰਨ ਅੱਜ ਨਵਜੋਤ ਸਿੱਧੂ ਅਤੇ ਹੈਨਰੀ ਪਰਿਵਾਰ ਵਿਚਕਾਰ ਖੁੱਲ੍ਹ ਕੇ ਸਿਆਸੀ ਗੱਲਾਂ ਹੋਈਆਂ। ਨਾਰਥ ਹਲਕੇ ਵਿਚ ਭਾਜਪਾ ਦੀ ਗੱਲ ਕਰੀਏ ਤਾਂ ਉਸ ਪਾਰਟੀ ਵਿਚ ਵੀ ਭਾਰੀ ਉਲਟਫੇਰ ਹੋਇਆ ਹੈ। ਭਾਜਪਾ ਵੱਲੋਂ ਨਾਰਥ ਦੇ ਪ੍ਰਤੀਨਿਧੀ ਪਿਛਲੇ ਲੰਮੇ ਸਮੇਂ ਤੋਂ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਰਹੇ ਹਨ ਅਤੇ ਅਜੇ ਵੀ ਉਨ੍ਹਾਂ ਨੂੰ ਨਾਰਥ ਵਿਚ ਸਨਮਾਨਿਤ ਲੀਡਰ ਮੰਨਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਕੇ. ਡੀ. ਭੰਡਾਰੀ ਨੇ ਜਿਸ ਤਰ੍ਹਾਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਇਹ ਮਾਮਲਾ ਨਾ ਸੁਲਝਣ ’ਤੇ ਆਪਣੀ ਪਾਰਟੀ ਹਾਈਕਮਾਨ ਦੀ ਆਲੋਚਨਾ ਕੀਤੀ, ਉਸ ਨਾਲ ਕਿਤੇ ਨਾ ਕਿਤੇ ਨਾਰਥ ਦੇ ਭਾਜਪਾਈ ਭੰਡਾਰੀ ਖਿਲਾਫ ਬੋਲਣ ਲੱਗ ਗਏ ਹਨ। ਅਜਿਹੇ ਹਾਲਾਤ ਵਿਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਵੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ ਕਿ ਕੇ. ਡੀ. ਭੰਡਾਰੀ ਨੂੰ ਆਪਣੇ ਖੇਮੇ ਵਿਚ ਲਿਆਂਦਾ ਜਾਵੇ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਨਾਰਥ ਵਿਚ ਮਜ਼ਬੂਤ ਅਗਵਾਈ ਪ੍ਰਾਪਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕਰਤਾਰਪੁਰ: ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਕੇ. ਡੀ. ਭੰਡਾਰੀ ਨੂੰ ਆਪਣੇ ਖੇਮੇ ਵਿਚ ਲਿਆਉਣ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਨਾਰਥ ਵਿਧਾਨ ਸਭਾ ਦੇ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਫਿਲਹਾਲ ਇਹ ਦੋਵੇਂ ਸਵਾਲ ਅਜੇ ਵੀ ਭਵਿੱਖ ਦੇ ਗਰਭ ਹਨ ਕਿ ਕੀ ਹੈਨਰੀ ਪਰਿਵਾਰ ਖੁੱਲ੍ਹ ਕੇ ਸਿੱਧੂ ਨਾਲ ਚੱਲੇਗਾ ਅਤੇ ਕੈਪਟਨ ਦੀ ਆਲੋਚਨਾ ਕਰੇਗਾ ਜਾਂ ਨਹੀਂ ਅਤੇ ਕੀ ਕੇ. ਡੀ. ਭੰਡਾਰੀ ਭਾਜਪਾ ਨੂੰ ਛੱਡ ਕੇ ‘ਆਪ’ ਨਾਲ ਜਾਣਗੇ ਜਾਂ ਨਹੀਂ। ਇਨ੍ਹਾਂ ਦੋਵਾਂ ਆਗੂਆਂ ਦੇ ਫੈਸਲਿਆਂ ’ਤੇ ਹੀ ਨਾਰਥ ਵਿਧਾਨ ਸਭਾ ਦਾ ਭਵਿੱਖ ਟਿਕਿਆ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ: ਜੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਦੁਖੀ ਭਰਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

40 ਸਾਲਾਂ ਤੋਂ ਭਾਜਪਾ ਨੂੰ ਖੂਨ-ਪਸੀਨੇ ਨਾਲ ਸਿੰਜਿਆ, ਹੁਣ ਇਥੇ ਹੀ ਜਿਊਣਾ-ਮਰਨਾ : ਭੰਡਾਰੀ
‘ਆਪ’ ਵਿਚ ਜਾਣ ਜਾਂ ਨਾ ਜਾਣ ਸਬੰਧੀ ਜਦੋਂ ਕੇ. ਡੀ. ਭੰਡਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਅਜੇ ਵੀ ਵਿਚਾਰ ਹੈ ਕਿ ਕਿਸਾਨ ਮਾਮਲੇ ਦਾ ਹੱਲ ਹੋਣਾ ਚਾਹੀਦਾ ਹੈ। ਸਰਕਾਰ ਵੀ ਅੱਗੇ ਆਵੇ ਅਤੇ ਕਿਸਾਨ ਸੰਗਠਨ ਵੀ ਵੱਡਾ ਦਿਲ ਰੱਖਣ। ਇਸ ਮੁੱਦੇ ਨਾਲ ਜਿੱਥੇ ਸਮਾਜਿਕ ਭਾਈਚਾਰਾ ਖਰਾਬ ਹੋ ਰਿਹਾ ਹੈ, ਉਥੇ ਹੀ ਆਰਥਿਕਤਾ ਨੂੰ ਵੀ ਸੱਟ ਵੱਜ ਰਹੀ ਹੈ। 19 ਸਾਲ ਦੀ ਉਮਰ ਤੋਂ ਭਾਜਪਾ ਨਾਲ ਐਕਟਿਵ ਹਾਂ। 40 ਸਾਲਾਂ ਵਿਚ ਪਾਰਟੀ ਨੂੰ ਖੂਨ-ਪਸੀਨੇ ਨਾਲ ਸਿੰਜਿਆ ਹੈ। ਹੁਣ ਜਿਊਣਾ-ਮਰਨਾ ਇਥੇ ਹੀ ਹੈ। ‘ਆਪ’ ਵਿਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਰ-ਜਿੱਤ ਵੀ ਮਹੱਤਵਪੂਰਨ ਨਹੀਂ ਹੈ। ਦੋ ਵਾਰ ਜਿੱਤਿਆ ਵੀ ਹਾਂ। ਮੇਰੇ ਖ਼ਿਲਾਫ਼ ਝੂਠੇ ਦੋਸ਼ ਲਾਉਣ ਵਾਲੇ ਇਕ ਵੀ ਦੋਸ਼ ਸਾਬਤ ਨਹੀਂ ਕਰ ਸਕੇ।

ਇਹ ਵੀ ਪੜ੍ਹੋ: ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News