ਕੋਰੋਨਾ ਟੀਕਾਕਰਨ ਨੂੰ ਲੈ ਕੇ ਪੰਜਾਬ ਵਿਚੋਂ ਜਲੰਧਰ ਜ਼ਿਲ੍ਹੇ ਨੇ ਮਾਰੀ ਬਾਜ਼ੀ

Friday, Apr 09, 2021 - 06:32 PM (IST)

ਜਲੰਧਰ (ਰੱਤਾ)- ਪੰਜਾਬ ਵਿਚ ਇਕ ਪਾਸੇ ਜਿੱਥੇ ਕੋਰੋਨਾ ਦਾ ਕਹਿਰ ਫਿਰ ਤੋਂ ਵਧਣ ਲੱਗਾ ਹੈ, ਉਥੇ ਹੀ ਇਸ ਉਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਵਿਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਉਤੇ ਕਾਬੂ ਪਾਉਣ ਲਈ ਵੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਮਾਮਲੇ ਮੁੜ ਤੋਂ ਤੇਜ਼ੀ ਨਾਲ ਵੱਧਣ ਲੱਗੇ ਹਨ, ਉਥੇ ਹੀ ਵੈਕਸੀਨੇਸ਼ਨ ਦੇ ਮਾਮਲੇ ਵਿਚ ਵੀ ਜਲੰਧਰ ਜ਼ਿਲ੍ਹਾ ਪੰਜਾਬ ਵਿਚੋਂ ਪਹਿਲੇ ਸਥਾਨ ਉਤੇ ਪਹੁੰਚ ਗਿਆ ਹੈ। ਕੋਰੋਨਾ ਵੈਕਸੀਨੇਸ਼ਨ ਉਤੇ ਭਰੋਸਾ ਜਤਾਉਣ ਵਾਲੇ ਪੂਰੇ ਪੰਜਾਬ ਵਿਚ ਜਲੰਧਰ ਦੇ ਲੋਕ ਪਹਿਲੇ ਸਥਾਨ ਉਤੇ ਆਏ ਹਨ, ਜਿਸ ਵਿਚ ਜਲੰਧਰ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਕੋਰੋਨਾ ਵੈਕਸੀਨੇਸ਼ਨ ਲਗਵਾਈ ਹੈ। 

PunjabKesari

ਇਹ ਵੀ ਪੜ੍ਹੋ :ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 15473 ਲੋਕਾਂ ਨੂੰ ਵੈਕਸੀਨ ਲਾਈ ਗਈ। ਇਸ ਦੀ ਪੁਸ਼ਟੀ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਵੀ ਕੀਤੀ ਗਈ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 15473 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 14438 ਨੇ ਪਹਿਲੀ ਅਤੇ 735 ਨੇ ਦੂਜੀ ਡੋਜ਼ ਲੁਆਈ।

ਇਹ ਵੀ ਪੜ੍ਹੋ : ਮਾਹਿਲਪੁਰ ਵਿਖੇ ਨਵੀਂ ਵਿਆਹੀ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਖਿਲਰੀਆਂ ਮਿਲੀਆਂ ਚੂੜੀਆਂ

ਕੋਰੋਨਾ ਵੈਕਸੀਨ ਨੂੰ ਲੈ ਕੇ ਇਹ ਜ਼ਿਲ੍ਹੇ ਰਹੇ ਪਹਿਲੇ ਪੰਜਾਬ ਸਥਾਨਾਂ ’ਤੇ
ਜ਼ਿਲ੍ਹਾ ਪੱਧਰ ’ਤੇ ਜਾਰੀ ਕੀਤੀ ਗਈ ਲਿਸਟ ਦਰਮਿਆਨ ਜਲੰਧਰ ਪਹਿਲੇ ਸਥਾਨ ’ਤੇ ਹੈ, ਜਿੱਥੇ ਵੀਰਵਾਰ ਨੂੰ ਇਕ ਦਿਨ ’ਚ 15473 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਜਦਕਿ ਲੁਧਿਆਣਾ ਦੂਜੇ ਨੰਬਰ ’ਤੇ ਹੈ ਅਤੇ ਪਟਿਆਲਾ ਤੀਜੇ ਨੰਬਰ ’ਤੇ ਹੈ। ਲੁਧਿਆਣਾ ਵਿਚ ਵੀਰਵਾਰ ਨੂੰ 10807 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ। ਇਸੇ ਤਰ੍ਹਾਂ ਪਟਿਆਲਾ ’ਚ 7185 ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਵਾਈ। ਚੌਥੇ ਨੰਬਰ ’ਤੇ ਰਹੇ ਜ਼ਿਲ੍ਹਾ ਗੁਰਦਾਸਪੁਰ ’ਚ ਵੀਰਵਾਰ 7119 ਲੋਕਾਂ ਨੇ ਕੋਰੋਨਾ ਵੈਕਸੀਨ ਲਵਾਈ ਅਤੇ ਪੰਜਵੇਂ ਨੰਬਰ ’ਤੇ ਜ਼ਿਲ੍ਹਾ ਅੰਮ੍ਰਿਤਸਰ ’ਚ 6549 ਲੋਕਾਂ ਨੇ ਵੀਰਵਾਰ ਨੂੰ ਕੋਰੋਨਾ ਦੀ ਵੈਕਸੀਨ ਲਗਵਾਈ। 

ਇਹ ਵੀ ਪੜ੍ਹੋ : ਜੇਲ੍ਹਾਂ ਦੀਆਂ ਜ਼ਮੀਨਾਂ ਤੋਂ ਕਮਾਈ ਕਰੇਗੀ ਪੰਜਾਬ ਸਰਕਾਰ, ਲੱਗਣਗੇ ਇੰਡੀਅਨ ਆਇਲ ਦੇ ਆਊਟਲੈੱਟਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News