ਜਲੰਧਰ 'ਚ ਸ਼ਰ੍ਹੇਆਮ ਹੋਈ ਗੁੰਡਾਗਰਦੀ ; ਪੁਲਸ ਨਾਕੇ ਨੇੜੇ ਚੱਲੀਆਂ ਤਲਵਾਰਾਂ, 3 ਫੱਟੜ

Saturday, Apr 24, 2021 - 12:01 AM (IST)

ਜਲੰਧਰ 'ਚ ਸ਼ਰ੍ਹੇਆਮ ਹੋਈ ਗੁੰਡਾਗਰਦੀ ; ਪੁਲਸ ਨਾਕੇ ਨੇੜੇ ਚੱਲੀਆਂ ਤਲਵਾਰਾਂ, 3 ਫੱਟੜ

ਜਲੰਧਰ- ਸ਼ਹਿਰ ਵਿਚ ਪੁਲਸ ਦੀ ਨੱਕ ਹੇਠ ਸ਼ੁੱਕਰਵਾਰ ਨੂੰ ਉਦੋਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਜਦੋਂ ਨੌਜਵਾਨਾਂ ਨੂੰ ਘੇਰ ਕੇ ਕੈਂਚੀ ਨਾਲ ਹਮਲਾ ਕਰ ਦਿੱਤਾ ਗਿਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਲਾਲ ਰਤਨ ਸਿਨੇਮਾ ਨੇੜੇ ਜਿੱਥੇ ਇਹ ਹਮਲਾ ਹੋਇਆ। ਉਥੇ ਵਿਚਕਾਰ ਸੜਕ ਨੌਜਵਾਨ ਖੂਨ ਨਾਲ ਲਥਪਥ ਹੋ ਕੇ ਤੜਫਦੇ ਰਹੇ ਜਦੋਂ ਕਿ ਸੜਕ 'ਤੇ ਖੂਨ ਡੁੱਲਿਆ ਹੋਇਆ ਸੀ। ਜ਼ਖਮੀ ਹੋਏ ਨੌਜਵਾਨਾਂ ਦੀ ਪਛਾਣ ਅਜੇ ਅਤੇ ਸੋਨੂੰ ਵਜੋਂ ਹੋਈ ਹੈ।

ਇਹ ਵੀ ਪੜ੍ਹੋ-35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
ਜ਼ਖਮੀ ਅਜੇ ਦੇ ਭਰਾ ਅਮਿਤ ਨੇ ਦੱਸਿਆ ਕਿ ਉਹ ਸੋਨੂੰ ਦੇ ਨਾਲ ਜਾ ਰਿਹਾ ਸੀ। ਪਹਿਲਾਂ ਉਨ੍ਹਾਂ ਨੂੰ ਘਾਹ ਮੰਡੀ ਚੌਕ 'ਤੇ ਘੇਰਿਆ ਗਿਆ। ਉਥੇ ਹੀ ਹਮਲਾ ਕਰ ਕੇ ਉਨ੍ਹਾਂ ਦੇ ਨਾਲ ਹੱਥੋਪਾਈ ਕੀਤੀ ਗਈ। ਉਸ ਦੇ ਢਿੱਡ ਵਿਚ ਕੈਂਚੀ ਮਾਰੀ ਗਈ ਅਤੇ ਸਿਰ 'ਤੇ ਵੀ ਵਾਰ ਕੀਤਾ ਗਿਆ। ਇਸ ਤੋਂ ਬਾਅਦ ਉਹ ਇਲਾਜ ਲਈ ਸਿਵਲ ਹਸਪਤਾਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਸਤੇ ਵਿਚ ਘੇਰ ਲਿਆ। ਉਹ ਤਕਰੀਬਨ 10-15 ਲੋਕ ਸਨ। ਉਨ੍ਹਾਂ ਨੇ ਸਾਨੂੰ ਘੇਰ ਲਿਆ। ਮੇਰਾ ਭਰਾ ਅਜੇ ਅਤੇ ਸੋਨੂੰ ਨਾਲ ਸਨ। ਉਥੇ ਘੇਰ ਕੇ ਬੇਰਹਿਮੀ ਨਾਲ ਕੁੱਟਿਆ ਗਿਆ।
ਅਮਿਤ ਨੇ ਦੱਸਿਆ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਇਹ ਨੌਜਵਾਨ ਉਨ੍ਹਾਂ ਦੇ ਮੁਹੱਲੇ ਵਿਚ ਆਏ ਸਨ। ਉਨ੍ਹਾਂ ਨੇ ਇਕ ਮਹਿਲਾ ਨਾਲ ਕੁੱਟਮਾਰ ਕੀਤੀ ਅਤੇ ਇਕ ਬਜ਼ੁਰਗ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਉਦੋਂ ਉਸ ਦੇ ਭਰਾ ਅਜੇ ਨੇ ਉਨ੍ਹਾਂ ਨੂੰ ਰੋਕਿਆ ਸੀ ਕਿ ਇਸ ਤਰ੍ਹਾਂ ਨਾ ਕਰੋ। ਉਦੋਂ ਮੁਲਜ਼ਮਾਂ ਨੇ ਇਕ ਮਹਿਲਾ ਨਾਲ ਹੱਥੋਪਾਈ ਕੀਤੀ ਸੀ। ਇਸੇ ਕਾਰਣ ਉਹ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ ਕਿ ਉਨ੍ਹਾਂ ਵਲੋਂ ਕੀਤੀ ਗਈ ਕੁੱਟਮਾਰ ਦਾ ਵਿਰੋਧ ਕਿਉਂ ਕੀਤਾ? ਉਸ ਵੇਲੇ ਵੀ ਥਾਣਾ ਡਵੀਜ਼ਨ 5 ਵਿਚ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ-'ਜੇਕਰ ਨਹੀਂ ਪਾਇਆ ਮਾਸਕ ਤਾਂ ਲਾਇਆ ਜਾਵੇਗਾ ਲਾਕਡਾਊਨ'
ਅਮਿਤ ਨਾ ਦੱਸਿਆ ਕਿ ਉਸ ਦੇ ਭਰਾ ਅਜੇ ਅਤੇ ਦੋਸਤ ਸੋਨੂੰ ਵਿਰੁੱਧ ਕੁੱਟਮਾਰ ਕਰਨ ਵਾਲਿਆਂ ਵਿਚ ਅੰਕਿਤ ਜੰਬਾ, ਮਨੀ ਜੰਬਾ, ਰਾਹੁਲ ਡੋਗਰਾ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਜ਼ਖਮੀਆਂ ਦੀ ਹਾਲਤ ਬਿਆਨ ਦੇਣ ਲਾਇਕ ਨਹੀਂ ਹੈ। ਪੁਲਸ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News