ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਪਾਵਰਕਾਮ ਕਰਤਾਰਪੁਰ ਮੰਡਲ ਦੀ ਚੋਣ
Tuesday, Apr 16, 2019 - 04:13 AM (IST)

ਜਲੰਧਰ (ਸਾਹਨੀ)–ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਪਾਵਰਕਾਮ ਕਰਤਾਰਪੁਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਕਪੂਰਥਲਾ ਸੁਖਦੇਵ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਡਲ ਪ੍ਰਧਾਨ ਸਖਦੇਵ ਸਿੰਘ ਅਤੇ ਆਰਗੇਨਾਈਜ਼ਰ ਸੁਰਜੀਤ ਸਿੰਘ ਵਾਲੀਆ ਦੀ ਮੌਜੂਦਗੀ ਵਿਚ ਮੰਡਲ ਦੀ ਨਵੀਂ ਜਥੇਬੰਦੀ ਦੀ ਚੋਣ ਕੀਤੀ ਗਈ, ਜਿਸ ਵਿਚ ਸਰਵਸੰਮਤੀ ਨਾਲ ਬਿਕਰਮ ਸਿੰਘ ਨੂੰ ਪ੍ਰਧਾਨ, ਗੁਰਮੀਤ ਸਿੰਘ ਭੁਲੱਥ ਨੂੰ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਵਿਰਦੀ ਮੀਤ ਪ੍ਰਧਾਨ, ਸਕੱਤਰ ਮਿਸ ਨੇਹਾ ਆਰ. ਏ. ਭੁਲੱਥ, ਹਰਵਿੰਦਰ ਸਿੰਘ ਸਹਾਇਕ ਸਕੱਤਰ, ਨਰੇਸ਼ ਕੁਮਾਰ ਖਜ਼ਾਨਚੀ ਅਤੇ ਨਿਸ਼ਾ ਨੂੰ ਪੀ. ਆਰ. ਓ. ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਮੌਕੇ ਸ਼ਾਮਲ ਹੋਰਨਾਂ ਮੈਂਬਰਾਂ ਵਿਚ ਬਲਵਿੰਦਰ ਕੌਰ, ਹਰਪ੍ਰਿਆ, ਨੇਹਾ, ਵਿਵੇਕ ਕੁਮਾਰ, ਮਨਿੰਦਰ ਸਿੰਘ, ਜੁਗਲ ਕਿਸ਼ੋਰ ਆਦਿ ਸ਼ਾਮਲ ਸਨ।