ਪਾਰਕਿੰਗ ਰੇਟਾਂ ’ਚ ਸੋਧ ਕਰੇ ਵਿਭਾਗ : ਆੜ੍ਹਤੀ ਐਸੋਸੀਏਸ਼ਨ

Thursday, Mar 14, 2019 - 04:37 AM (IST)

ਪਾਰਕਿੰਗ ਰੇਟਾਂ ’ਚ ਸੋਧ ਕਰੇ ਵਿਭਾਗ : ਆੜ੍ਹਤੀ ਐਸੋਸੀਏਸ਼ਨ
ਜਲੰਧਰ (ਸ਼ੈਲੀ)-ਆੜ੍ਹਤੀ ਐਸੋਸੀਏਸ਼ਨ ਨੇ ਮਕਸੂਦਾਂ ਸਥਿਤ ਨਵੀਂ ਮੰਡੀ ਵਿਚ ਡੀ. ਐੱਮ. ਓ. ਵਰਿੰਦਰ ਖੇੜਾ ਅਤੇ ਮਾਰਕੀਟ ਕਮੇਟੀ ਸਕੱਤਰ ਪਰਮਜੀਤ ਸਿੰਘ ਚੀਮਾ ਨੂੰ ਮੰਗ-ਪੱਤਰ ਪੇਸ਼ ਕਰਦਿਆਂ ਅਪੀਲ ਕੀਤੀ ਕਿ 2019-20 ਦੇ ਪਾਰਕਿੰਗ ਠੇਕੇ ਵਿਚ ਵਾਹਨਾਂ ਦੇ ਰੇਟਾਂ ਦੀ ਵਸੂਲੀ ਸੂਚੀ ਵਿਚ ਫੇਰ-ਬਦਲ ਨਾ ਕੀਤਾ ਜਾਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਡਿੰਪੀ ਸਚਦੇਵਾ ਨਾਲ ਸਾਹਿਲ ਪਪਨੇਜਾ, ਵੇਦ ਮਕਾਨੀ, ਦਵਿੰਦਰ ਨਾਰੰਗ, ਮਦਨ ਮੋਹਨ ਨਾਰੰਗ, ਰਜਿੰਦਰ ਮਿੱਤਲ, ਸੁਰਜੀਤ ਸਿੰਘ ਗੋਲਡੀ, ਰਮਨ ਦੀਵਾਨ, ਕੁਨਾਲ ਖੇੜਾ, ਕਿਸ਼ਨ ਲਾਲ ਅਨੇਜਾ, ਸੁਰਿੰਦਰਪਾਲ ਸਿੰਘ, ਕਿਸ਼ੋਰ ਕੁਮਾਰ, ਮਿੰਟੂ, ਕਮਲ ਮਲਹੋਤਰਾ ਨੇ ਮੰਡੀ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ ਤੋਂ ਪ੍ਰਚੂਨ ਸਬਜ਼ੀ ਲੈਣ ਲਈ ਗਰੀਬ ਕਾਰੋਬਾਰੀ ਸਾਈਕਲ-ਰੇਹੜੀ ’ਤੇ ਆਉਂਦੇ ਹਨ ਅਤੇ ਕੁਝ ਕਾਰੋਬਾਰੀ ਕਿਰਾਏ ’ਤੇ ਆਟੋ ਜਾਂ ਜੀਪ ਲੈ ਕੇ ਮਾਲ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ’ਤੇ ਪਾਰਕਿੰਗ ਰੇਟ ਡਬਲ ਥੋਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਪੁਰਾਣੇ ਰੇਟਾਂ ’ਤੇ ਹੀ ਪਾਰਕਿੰਗ ਵਸੂਲੀ ਦੀ ਸੂਚੀ ਤੈਅ ਕਰੇ।

Related News