ਐੱਮ. ਬੀ. ਡੀ. ਗਰੁੱਪ ਨੇ ਆਯੋਜਿਤ ਕੀਤਾ ‘ਮਿਲਨ’ ਸਮਾਗਮ

Monday, Mar 04, 2019 - 04:30 AM (IST)

ਐੱਮ. ਬੀ. ਡੀ. ਗਰੁੱਪ ਨੇ ਆਯੋਜਿਤ ਕੀਤਾ  ‘ਮਿਲਨ’ ਸਮਾਗਮ
ਜਲੰਧਰ (ਕਮਲੇਸ਼, ਬੀ.ਐੱਨ.169/3)-ਸਿੱਖਿਆ ਦੇ ਖੇਤਰ ’ਚ ਪ੍ਰਕਾਸ਼ਨ ਤੇ ਪ੍ਰਿੰਟਰ ਦੇ ਰੂਪ ’ਚ ਭੂਮਿਕਾ ਨਿਭਾਅ ਰਹੇ ਐੱਮ. ਬੀ. ਡੀ. ਗਰੁੱਪ ਨੇ ਐਤਵਾਰ ਨੂੰ ਹੋਟਲ ਗ੍ਰੈਂਡ ਲਿੱਲੀ ਰਿਜ਼ੋਰਟ ’ਚ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਐੱਮ. ਬੀ. ਡੀ. ਪੁਸਤਕਾਂ ਤੇ ਵਿਕ੍ਰੇਤਾਵਾਂ ਨਾਲ ਮਿਲਨ ਸਮਾਗਮ ਦਾ ਆਯੋਜਨ ਕੀਤਾ।ਇਸ ਦੌਰਾਨ ਐੱਮ. ਬੀ. ਡੀ. ਗਰੁੱਪ ਦੇ ਨੈਸ਼ਨਲ ਸੇਲਜ਼ ਹੈੱਡ ਬਲਵੰਤ ਸ਼ਰਮਾ ਨੇ ਮੁੱਖ ਵਿਤਰਕਾਂ ਨਾਲ ਸਰਸਵਤੀ ਵੰਦਨਾ ਕਰ ਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ। ਸ਼ਰਮਾ ਨੇ ਕਿਹਾ ਕਿ ਐੱਮ. ਬੀ. ਡੀ. ਗਰੁੱਪ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਬਣ ਕੇ ਉਭਰਿਆ ਹੈ। ਉਨ੍ਹਾਂ ਨੇ ਇਸ ਮੌਕੇ ਐੱਮ. ਬੀ. ਡੀ. ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਮਾਡਰਨ ਪਬਲਿਸ਼ਰਜ਼, ਹਾਲੀਪੇਥ, ਪਰੂਕੂਏਸਟ ਤੇ ਡੀ. ਐੱਸ. ਇੰਟਰਪ੍ਰਾਈਜ਼ ਦੀਆਂ ਨਵੀਆਂ ਸਕੀਮਾਂ ਦਾ ਆਗਾਜ਼ ਕੀਤਾ ਅਤੇ ਵਿਤਰਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਇਸ ਮੌਕੇ ਡਾ. ਐੱਸ. ਪੀ. ਜੌਹਰ (ਕੈਮਿਸਟਰੀ) ਅਤੇ ਜੇ. ਪੀ. ਮਹੇਂਦਰੂ (ਮੈਥ) ਜੋ ਕਿ ਰਸਾਇਣ ਅਤੇ ਗਣਿਤ ਦੇ ਲੇਖਕ ਹਨ, ਨੇ ਹਾਜ਼ਰ ਸੇਲਜ਼ ਟੀਮ ਨੂੰ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਬਲਵੰਤ ਸਿੰਘ, ਜਵਾਹਰ ਲਾਲ ਸ਼ਰਮਾ (ਜੀ. ਐੱਮ.), ਆਸ਼ੀਸ਼ ਪ੍ਰਾਸ਼ਰ (ਡੀ. ਬੀ. ਏ.), ਐੱਸ. ਕੇ. ਸਿੱਕਾ (ਜੀ. ਐੱਮ. ਪਬਲਿਕੇਸ਼ਨ), ਦਿਨੇਸ਼ ਪਟੇਲ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੋਡਕਸ਼ਨ) ਤੇੇ ਗੁਰਦੇਵ ਪਰਮਾਰ ਨੇ ਆਏ ਹੋਏ ਵਿਤਰਕਾਂ ਨੂੰ ਉਨ੍ਹਾਂ ਦੇ ਵਧੀਆ ਕੰਮਾਂ ਲਈ ਸਨਮਾਨਤ ਵੀ ਕੀਤਾ।

Related News