ਹਰਸਿਮਰਨ ਕੌਰ ਭਾਟੀਆ ਨੂੰ ਸ਼ਰਧਾਂਜਲੀਆਂ ਭੇਟ

Monday, Mar 04, 2019 - 04:29 AM (IST)

ਹਰਸਿਮਰਨ ਕੌਰ ਭਾਟੀਆ ਨੂੰ ਸ਼ਰਧਾਂਜਲੀਆਂ ਭੇਟ
ਜਲੰਧਰ (ਚਾਵਲਾ)-ਐਮਸਨ ਭਾਟੀਆ ਕਲਾਥ ਹਾਊਸ ਮਾਡਲ ਟਾਊਨ ਤੇ ਭਾਟੀਆ ਕਲਾਥ ਹਾਊਸ ਰੈਣਕ ਬਾਜ਼ਾਰ ਦੇ ਮਾਲਕ ਅਵਿੰਦਰ ਸਿੰਘ ਭਾਟੀਆ ਤੇ ਗੁਰਦੀਪ ਸਿੰਘ ਭਾਟੀਆ ਦੀ ਸਤਿਕਾਰਯੋਗ ਮਾਤਾ ਸਰਦਾਰਨੀ ਹਰਸਿਮਰਨ ਕੌਰ ਭਾਟੀਆ, ਜੋ ਕਿ 27 ਫਰਵਰੀ ਨੂੰ ਸਦੀਵੀ ਵਿਛੋਡ਼ਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ, ਜਦਕਿ ਇਸ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਹਰਸਿਮਰਨ ਕੌਰ ਭਾਟੀਆ ਗੁਰੂ ਸਾਹਿਬਾਨ ਮੁਤਾਬਕ ਜੀਵਨ ਬਤੀਤ ਕਰਦਿਆਂ ਜਿੱਥੇ ਆਪ ਗੁਰਬਾਣੀ ਕੀਰਤਨ ਦਾ ਜਾਪ ਕੀਤਾ, ਉਥੇ ਦੂਸਰਿਆਂ ਨੂੰ ਵੀ ਗੁਰਬਾਣੀ ਨਾਲ ਜੁਡ਼ਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਹਰਸਿਮਰਨ ਕੌਰ ਭਾਟੀਆ ਦੀਆਂ ਅਸੀਸਾਂ ਸਦਕਾ ਅੱਜ ਉਨ੍ਹਾਂ ਦੇ ਪੁੱਤਰ ਅਵਿੰਦਰ ਸਿੰਘ ਭਾਟੀਆ ਤੇ ਗੁਰਦੀਪ ਸਿੰਘ ਭਾਟੀਆ ਧਾਰਮਕ ਤੇ ਸਮਾਜ ’ਚ ਵਧ ਚਡ਼੍ਹ ਕੇ ਸੇਵਾ ਕਰ ਰਹੇ ਹਨ। ਇਸ ਦੌਰਾਨ ਰਾਜਸੀ ਪਾਰਟੀਆਂ, ਧਾਰਮਕ ਸ਼ਖਸੀਅਤਾਂ, ਸਮਾਜ ਭਲਾਈ ਸੰਸਥਾਵਾਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਤੇ ਕਈ ਸੰਸਥਾਵਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼ੋਕ ਸੰਦੇਸ਼ ਵੀ ਭੇਜੇ ਗਏ। ਇਸ ਮੌਕੇ ਅਵਿੰਦਰ ਸਿੰਘ ਭਾਟੀਆ ਤੇ ਗੁਰਦੀਪ ਸਿੰਘ ਭਾਟੀਆ ਨੂੰ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ, ਚੌਧਰੀ ਕੁਲਜੀਤ ਸਿੰਘ ਦਿੱਲੀ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਲੋਕ ਸਭਾ, ਵਿਧਾਇਕ ਪ੍ਰਗਟ ਸਿੰਘ, ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ , ਸਰਬਜੀਤ ਸਿੰਘ ਮੱਕਡ਼, ਸੁਰਜੀਤ ਹਾਕੀ ਐਸੋਸੀਏਸ਼ਨ ਦੇ ਆਈ. ਏ. ਐੱਸ. ਗੁਰਿੰਦਰ ਕੁਮਾਰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਭੁਪਿੰਦਰ ਸਿੰਘ ਖਾਲਸਾ ਦਿੱਲੀ, ਹਰਪਾਲ ਸਿੰਘ ਚੱਢਾ, ਹਰਦੀਪ ਸਿੰਘ ਗੋਲਡੀ ਨਿਊਜਰਸੀ, ਪਰਮਜੀਤ ਸਿੰਘ ਭਾਟੀਆ, ਬੇਅੰਤ ਸਿੰਘ ਸਰਹੱਦੀ, ਆਰ. ਐੱਸ. ਕਾਲਡ਼ਾ ਸੀ. ਏ., ਤੇਜਿੰਦਰ ਸਿੰਘ ਪਰਦੇਸੀ, ਸੁਰਿੰਦਰਪਾਲ ਸਿੰਘ ਗੋਲਡੀ, ਪਰਮਿੰਦਰ ਕੌਰ ਪੰਨੂੰ, ਹਰਮਿੰਦਰ ਸਿੰਘ ਚੱਢਾ, ਗੁਰਦੇਵ ਸਿੰਘ ਗੋਲਡੀ, ਅਵਤਾਰ ਸਿੰਘ ਗੋਲਡੀ, ਕੰਵਲਜੀਤ ਸਿੰਘ ਗਰੀਨਲੈਂਡ, ਤੇਗਾ ਸਿੰਘ ਬੱਲ, ਹਰਪ੍ਰਿਤਪਾਲ ਸਿੰਘ, ਮੋਹਨ ਸਿੰਘ ਸਹਿਗਲ, ਕੌਂਸਲਰ ਹਰਸ਼ਰਨ ਕੌਰ ਹੈਪੀ, ਸੁਰਿੰਦਰ ਸਿੰਘ ਭਾਪਾ, ਗੁਰਪ੍ਰਤਾਪ ਸਿੰਘ ਪੰਨੂੰ, ਹਰਪ੍ਰੀਤ ਸਿੰਘ ਨੀਟੂ, ਗਗਨਦੀਪ ਸਿੰਘ ਨਾਗੀ, ਗੁਰਜੀਤ ਸਿੰਘ ਪੋਪਲੀ, ਨਿਰਮਲ ਸਿੰਘ ਪੋਪਲੀ, ਮਨਦੀਪ ਸਿੰਘ ਮਿੱਠੂ, ਦਵਿੰਦਰ ਸਿੰਘ ਰਹੇਜਾ, ਸੁਖਦੇਵ ਸਿੰਘ ਜਲੰਧਰ ਹਾਈਟਸ, ਅਮਰਜੀਤ ਸਿੰਘ ਡਬਲ ਏ, ਸੰਤੋਖ ਸਿੰਘ ਦਿੱਲੀ ਪੇਂਟ, ਅਮਰਜੀਤ ਸਿੰਘ ਆਨੰਦ, ਜਗਜੀਤ ਸਿੰਘ ਸੇਠੀ, ਤੇਜਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਮੱਕਡ਼ ਆਦਿ ਹਾਜ਼ਰ ਸਨ।

Related News