ਸਿਟੀ ਸਟੇਸ਼ਨ ’ਤੇ ਸਫਾਈ ਦਾ ਠੇਕਾ ਖਤਮ, ਪਖਾਨੇ ਨੂੰ ਲੱਗਾ ਤਾਲਾ

Saturday, Mar 02, 2019 - 04:47 AM (IST)

ਸਿਟੀ ਸਟੇਸ਼ਨ ’ਤੇ ਸਫਾਈ ਦਾ ਠੇਕਾ ਖਤਮ, ਪਖਾਨੇ ਨੂੰ ਲੱਗਾ ਤਾਲਾ
ਜਲੰਧਰ (ਗੁਲਸ਼ਨ)- ਸਿਟੀ ਰੇਲਵੇ ਸਟੇਸ਼ਨ ਦੀ ਸਫਾਈ ਦਾ ਠੇਕਾ 28 ਫਰਵਰੀ ਨੂੰ ਖਤਮ ਹੋ ਗਿਆ ਹੈ। ਜਿਸ ਕਾਰਨ ਸਰਕੂਲੇਟਿੰਗ ਏਰੀਆ ’ਚ ਬਣੇ ਪਖਾਨੇ ਨੂੰ ਵੀ ਤਾਲਾ ਲੱਗ ਗਿਆ ਹੈ। ਸਟੇਸ਼ਨ ’ਤੇ ਵੀ. ਆਈ. ਪੀ. ਮੂਵਮੈਂਟ ਦੇ ਕਾਰਨ ਸਫਾਈ ਕਰਮਚਾਰੀਆਂ ਕੋਲੋਂ ਕੁਝ ਦਿਨ ਦੀ ਮੋਹਲਤ ਮੰਗੀ ਗਈ ਹੈ। ਹੁਣ ਕਰਮਚਾਰੀ ਸਟੇਸ਼ਨ ਦੀ ਸਫਾਈ ਤੇ ਰੰਗ-ਰੋਗਨ ਕਰਨ ’ਚ ਜੁਟੇ ਹੋਏ ਹਨ ਤਾਂ ਕਿ ਨਿਰੀਖਣ ਕਰਨ ਆਉਣ ਵਾਲੇ ਪੈਸੰਜਰ ਏਮੇਨਿਟੀ ਕਮੇਟੀ ਦੇ ਮੈਂਬਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਾ ਆਵੇ। ਦੱਸਣਯੋਗ ਹੈ ਕਿ ਸਿਟੀ ਸਟੇਸ਼ਨ ਦੀ ਸਫਾਈ ਦਾ ਠੇਕਾ ਪ੍ਰਾਈਵੇਟ ਹੱਥਾਂ ’ਚ ਦਿੱਤਾ ਗਿਆ ਸੀ ਪਰ ਠੇਕੇ ਦੀ ਮਿਤੀ ਖਤਮ ਹੋਣ ਤੋਂ ਪਹਿਲਾਂ ਹੀ ਕਰਮਚਾਰੀਆਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ। ਕਰਮਚਾਰੀਆਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਸਮੇਂ ਸਿਰ ਸੈਲਰੀ ਨਹੀਂ ਮਿਲ ਰਹੀ। ਉਥੇ ਹੀ ਠੇਕੇਦਾਰ ਦਾ ਕਹਿਣਾ ਹੈ ਕਿ ਮੰਡਲ ਅਧਿਕਾਰੀ ਉਨ੍ਹਾਂ ਨੂੰ ਪੇਮੈਂਟ ਨਹੀਂ ਦੇ ਰਹੇ। ਠੇਕੇਦਾਰ ਨੇ ਕੁਝ ਅਧਿਕਾਰੀਆਂ ’ਤੇ ਹੇਰਾ-ਫੇਰੀ ਕਰਨ ਦੇ ਵੀ ਦੋਸ਼ ਲਾਏ ਹਨ। ਅਧਿਕਾਰੀਆਂ ਨੇ ਠੇਕੇਦਾਰ ਨਾਲ ਗੱਲ ਕਰ ਕੇ ਉਸ ਨੂੰ ਹੀ 3 ਮਹੀਨੇ ਹੋਰ ਕੰਮ ਕਰਨ ਨੂੰ ਕਿਹਾ। ਹੁਣ 3 ਮਹੀਨੇ ਪੂਰੇ ਹੋ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤਕ ਕੰਟ੍ਰੈਕਟ ਰੀਨਿਊ ਨਹੀਂ ਹੋਇਆ ਹੈ। ਕੰਟ੍ਰੈਕਟ ਰੀਨਿਊ ਨਾ ਹੋਣ ਕਾਰਨ ਸਟੇਸ਼ਨ ਦੇ ਹਾਲਾਤ ਇਕ ਵਾਰ ਫਿਰ ਬਦਤਰ ਹੋਣ ਦੇ ਸ਼ੱਕ ਹੈ ਪਰ ਵਿਚ ਹੀ ਵੀ. ਆਈ. ਪੀ. ਮੂਵਮੈਂਟ ਹੋਣ ਕਾਰਨ ਅਧਿਕਾਰੀਆਂ ਨੇ ਸਫਾਈ ਕਰਮਚਾਰੀਆਂ ਨੂੰ ਕੁਝ ਦਿਨ ਹੋਰ ਸਫਾਈ ਕਰਨ ਲਈ ਰਾਜ਼ੀ ਕਰ ਲਿਆ ਹੈ। ਸ਼ੁੱਕਰਵਾਰ ਨੂੰ ਇੰਜੀ. ਵਿਭਾਗ, ਸਿਗਨਲ ਐਂਡ ਟੈਲੀਕਾਮ ਤੋਂ ਇਲਾਵਾ ਇਲੈਕਟਰੀਕਲ ਵਿਭਾਗ ਦੇ ਕਰਮਚਾਰੀ ਦਿਨ ਭਰ ਸਟੇਸ਼ਨ ’ਤੇ ਕਮੀਆਂ ਦੂਰ ਕਰਨ ’ਚ ਲੱਗੇ ਹੋਏ ਸਨ। ਬਾਕਸਮੋਦੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਲਈ ਸਟੇਸ਼ਨ ’ਤੇ ਲਾਏ ਬੋਰਡ ਸਿਟੀ ਰੇਲਵੇ ਸਟੇਸ਼ਨ ਅੰਦਰ ਅਤੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੇ ਫਲੈਕਸ ਬੋਰਡ ਲਾਏ ਗਏ ਹਨ। ਜਿਸ ’ਚ ਪਿਛਲੇ 5 ਸਾਲਾਂ ’ਚ ਜਲੰਧਰ ਰੇਲਵੇ ਸਟੇਸ਼ਨ ’ਤੇ ਹੋਏ ਬਦਲਾਅ ਤੇ ਨਵੀਂ ਚਲਾਈ ਟਰੇਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਧਿਆਨਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਆਪਣੀਆਂ ਉਪਲੱਬਧੀਆਂ ਲੋਕਾਂ ਤਕ ਪਹੁੰਚਾਉਣ ਲਈ ਲੱਗਾ ਹੋਇਆ ਹੈ। ਇਸੇ ਤਹਿਤ ਹੀ ਰੇਲਵੇ ਸਟੇਸ਼ਨ ’ਤੇ ਵੀ ਰੇਲਵੇ ਦੀਆਂ ਉਪਲੱਬਧੀਆਂ ਕਰਵਾਉਣ ਲਈ ਬੋਰਡ ਲਾਏ ਜਾ ਰਹੇ ਹਨ।

Related News