ਸ੍ਰੀ ਸੁਖਮਨੀ ਸਿਮਰਨ ਸੇਵਾ ਸੋਸਾਇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Wednesday, Feb 13, 2019 - 05:03 AM (IST)

ਜਲੰਧਰ (ਚਾਵਲਾ)- ਸ੍ਰੀ ਸੁਖਮਨੀ ਸਿਮਰਨ ਸੇਵਾ ਸੋਸਾਇਟੀ ਗਰੀਨ ਮਾਡਲ ਟਾਊਨ ਵਲੋਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਅੱਜ ਸੋਸਾਇਟੀ ਦੀ ਪ੍ਰਧਾਨ ਬੀਬੀ ਸੁਰਿੰਦਰਜੀਤ ਕੌਰ ਦੇ ਗ੍ਰਹਿ ਵਿਖੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਸਮਾਗਮ ਦੌਰਾਨ ਬੀਬੀ ਪਵਨੀਤ ਕੌਰ, ਇਸਤਰੀ ਸਤਿਸੰਗ ਸਭਾ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨਿਹਾਲ ਕੀਤਾ, ਜਦਕਿ ਇਸ ਦੌਰਾਨ ਸੰਗਤਾਂ ਵਲੋਂ ਸਮੂਹਿਕ ਰੂਪ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਗਏ। ਇਸ ਮੌਕੇ ਸੁਰਿੰਦਰ ਕੌਰ ਕੈਸ਼ੀਅਰ, ਬਲਵਿੰਦਰ ਕੌਰ, ਸੁਖਲੀਨ ਕੌਰ, ਨਵਪ੍ਰੀਤ ਕੌਰ, ਗੁਰਸ਼ਰਨ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਮਿਸਿਜ਼ ਗਾਬਾ ਤੇ ਕੰਵਲਦੀਪ ਕੌਰ ਆਦਿ ਹਾਜ਼ਰ ਸਨ।