ਕੁੰਭੀ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਾਬਾ ਪ੍ਰਗਟ ਨਾਥ ਇਲਾਹਾਬਾਦ ਰਵਾਨਾ

Friday, Jan 18, 2019 - 10:41 AM (IST)

ਕੁੰਭੀ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਾਬਾ ਪ੍ਰਗਟ ਨਾਥ ਇਲਾਹਾਬਾਦ ਰਵਾਨਾ
ਜਲੰਧਰ (ਨਿੱਝਰ)- ਭਗਵਾਨ ਵਾਲਮੀਕਿ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਧਾਰਮਿਕ ਅਸਥਾਨ ਭਾਰਦਵਾਜ ਆਸ਼ਰਮ ਇਲਾਹਾਬਾਦ (ਯੂ. ਪੀ.) ਤੋਂ ਕੁੰਭੀ ਮੇਲੇ ਦੀ ਸ਼ੁਰੂਆਤ ਮੌਕੇ 2 ਫਰਵਰੀ 2019 ਨੂੰ ਵਾਲਮੀਕਿ ਅਖਾੜਾ ਪ੍ਰੀਸ਼ਦ ਦੀ ਤਰਫੋਂ ਵਿਸ਼ਾਲ ਸ਼ੋਭਾ ਯਾਤਰਾਂ ਕੱਢੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।ਇਸ ਸਬੰਧੀ ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਨੇ ਡੇਰਾ ਬਾਬਾ ਲਾਲ ਨਾਥ ਜੀ ਰਹੀਮਪੁਰ ਤੋਂ ਕੁੰਭੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਲਾਹਾਬਾਦ ਲਈ ਰਵਾਨਾ ਹੋਣ ਮੌਕੇ ਗੱਲਬਾਤ ਕਰਦਿਆਂ ਆਖਿਆ ਕਿ ਕੁੰਭੀ ਮੇਲਾ, ਜੋ 6 ਸਾਲ ਬਾਅਦ ਲੱਗਦਾ ਹੈ, ਪ੍ਰਤੀ ਦੇਸ਼ ਭਰ ਦੀਆਂ ਸੰਗਤਾਂ ਵਿਚ ਜਿਥੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਇਸ ਕੁੰਭੀ ਮੇਲੇ ਮੌਕੇ ਜੋ ਵਾਲਮੀਕਿ ਅਖਾੜਾ ਪ੍ਰੀਸ਼ਦ ਵਲੋਂ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਭਾਰਦਵਾਜ ਆਸ਼ਰਮ ਇਲਾਹਾਬਾਦ ਤੋਂ ਜੋ 2 ਫਰਵਰੀ ਨੂੰ ਕੱਢੀ ਜਾ ਰਹੀ ਹੈ, ਇਸ ਵਿਚ ਕਰਨਾਟਕਾ, ਗੁਜਰਾਤ, ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ, ਹਰਿਦੁਆਰ, ਉਜੈਨ, ਮੱਧ ਪ੍ਰਦੇਸ਼ ਤੇ ਕੰਨਿਆ ਕੁਆਰੀ ਸਮੇਤ ਪੂਰੇ ਭਾਰਤ ’ਚ ਸੰਤ ਮਹਾਪੁਰਸ਼ ਸ਼ਮੂਲੀਅਤ ਕਰਨ ਲਈ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਲਾਲ ਨਾਥ ਰਹੀਮਪੁਰ ਤਰਫੋਂ ਸ਼ੋਭਾ ਯਾਤਰਾ ਮੌਕੇ ’ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਉਪਰੋਕਤ ਆਸ਼ਰਮ ਦੀ ਬੜੀ ਮਹਾਨਤਾ ਹੈ, ਜਿੱਥੇ ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਗੁਜ਼ਾਰੇ ਸਨ। ਭਾਰਦਵਾਜ ਮੁਨੀ ਆਸ਼ਰਮ ਇਲਾਹਾਬਾਦ ਤੋਂ ਸਹੀ ਕੁੰਭੀ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਸ ਮਹਾਨ ਸਮਾਗਮਾਂ ’ਚ ਪੁਜਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਦੇ ਰਹਿਣ-ਸਹਿਣ ਤੇ ਲੰਗਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Related News