ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰਨ ਅਪਲਾਈ

12/28/2018 12:57:41 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਵਾਮੀ ਵਿਵੇਕਾਨੰਦ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਫਾਰ ਰਿਸਰਚ ਇਨ ਸੋਸ਼ਲ ਸਾਇੰਸਿਜ਼ 2018-19
ਬਿਓਰਾ: ਆਪਣੇ ਮਾਤਾ-ਪਿਤਾ ਦੀ ਇਕਲੌਤੀ ਕੰਨਿਆ ਸੰਤਾਨ, ਜੋ ਸੋਸ਼ਲ ਸਾਇੰਸ ਵਿਚ ਪੀਐੱਚਡੀ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਅਜਿਹੀਆਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਸਮਰਥਨ ਅਤੇ ਸਹਿਯੋਗ ਦੇਣ ਦੇ ਮਨੋਰਥ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਵੱਲੋਂ ਉਕਤ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੋਸ਼ਲ ਸਾਇੰਸ ਵਿਸ਼ੇ ਨਾਲ ਫੁੱਲ-ਟਾਈਮ ਪੀਐੱਚਡੀ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਰੈਗੁਲਰ ਵਿਦਿਆਰਥਣਾਂ, ਜੋ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹੋਣ ਅਤੇ ਉਨ੍ਹਾਂ ਦੀ ਉਮਰ 40 ਸਾਲ (ਜਨਰਲ ਵਰਗ ਦੇ ਲਈ) ਅਤੇ 45 ਸਾਲ (ਹੋਰਨਾਂ ਸਾਰੇ ਵਰਗਾਂ ਲਈ) ਤੋਂ ਜ਼ਿਆਦਾ ਨਾ ਹੋਵੇ। ਟਰਾਂਸਜੈਂਡਰ ਵੀ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਹਰ ਮਹੀਨੇ 28,000 ਰੁਪਏ ਤਕ ਦੀ ਰਾਸ਼ੀ ਸਮੇਤ ਹੋਰ ਲਾਭ ਵੀ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 06 ਜਨਵਰੀ 2019    
ਕਿਵੇਂ ਕਰੀਏ ਅਪਲਾਈ: ਇਸ ਸਕਾਲਰਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/SVS7 

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਟਾਪ ਕਲਾਸ ਐਜੂਕੇਸ਼ਨ ਸਕੀਮ ਫਾਰ ਐੱਸਸੀ ਸਟੂਡੈਂਟਸ-2018
ਬਿਓਰਾ: ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ 12ਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੁੱਲਵਕਤੀ ਡਿਗਰੀ ਪ੍ਰੋਗਰਾਮ ਕਰਨ ਲਈ ਦਾਖ਼ਲਾ ਲਿਆ ਹੋਵੇ, ਉਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ: ਸਿਰਫ਼ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਘੱਟ ਹੈ।
ਵਜ਼ੀਫ਼ਾ/ਲਾਭ: 3 ਲੱਖ 72 ਹਜ਼ਾਰ ਰੁਪਏ ਤਕ ਦੀ ਰਾਸ਼ੀ ਹਰ ਸਾਲ ਟਿਊਸ਼ਨ ਫੀਸ ਲਈ, 2,200 ਰੁਪਏ ਪ੍ਰਤੀ ਮਹੀਨ ਰਹਿਣ ਦੇ ਖ਼ਰਚੇ ਵਾਸਤੇ, 3,000 ਰੁਪਏ ਹਰ ਸਾਲ ਪੁਸਤਕਾਂ ਅਤੇ ਸਟੇਸ਼ਨਰੀ ਲਈ ਅਤੇ 45,000 ਰੁਪਏ ਕੰਪਿਊਟਰ/ਲੈਪਟਾਪ ਲਈ ਇਕ ਵਾਰ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 15 ਜਨਵਰੀ 2019
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/Bani/TCE1 

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ:  ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019
ਬਿਓਰਾ: ਹੋਣਹਾਰ ਅਤੇ ਵਿੱਤੀ ਤੌਰ 'ਤੇ ਕਮਜ਼ੋਰ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਭਾਰਤ ਦੇ 10 ਪ੍ਰਸਿੱਧ ਕਾਲਜਾਂ ਤੋਂ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਲਈ ਕਾਲਜ ਬੋਰਡ ਵੱਲੋਂ ਇਹ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਮਾਰਚ 2019 ਵਿਚ ਹੋਣ ਵਾਲੀ (SAT) ਐੱਸਏਟੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਯੋਗਤਾ: ਉਹ ਵਿਦਿਆਰਥੀ, ਜੋ ਇੰਡੀਆ 'ਚ ਰਹਿ ਕੇ ਪੜ੍ਹਾਈ ਕਰ ਰਹੇ ਹਨ, ਬਾਰ੍ਹਵੀਂ ਦੇ ਵਿਦਿਆਰਥੀ ਹਨ ਅਤੇ ਜਿਨ੍ਹਾਂ ਦੀ ਪਰਿਵਾਰਕ ਆਮਦਨੀ 4 ਲੱਖ ਰੁਪਏ ਤੋਂ ਘੱਟ ਹੈ ਅਤੇ ਪ੍ਰੀਖਿਆ ਵਿਚ ਬਿਹਤਰੀਨ ਰੈਂਕਿੰਗ ਪ੍ਰਾਪਤ ਕਰਨਗੇ, ਉਹ ਉਸ ਵਜ਼ੀਫ਼ੇ ਦੇ ਲਈ ਯੋਗ ਹੋਣਗੇ।
ਵਜ਼ੀਫ਼ਾ/ਲਾਭ: ਇਸ ਪ੍ਰੋਗਰਾਮ ਦੇ ਤਹਿਤ ਅਜਿਹੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨੀ 6 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਲਈ ਐੱਸਏਟੀ ਪ੍ਰੀਖਿਆ ਦੀ ਫੀਸ (ਲਗਪਗ 7,000 ਰੁਪਏ) ਮਾਫ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਅਜਿਹੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨੀ 4 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਕਾਲਜ ਬੋਰਡ ਪਾਰਟਨਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੂਰੀ ਪੜ੍ਹਾਈ ਦਾ ਖ਼ਰਚਾ ਸਕਾਲਰਸ਼ਿਪ ਦੇ ਰੂਪ 'ਚ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਆਖ਼ਰੀ ਤਰੀਕ: 08 ਫਰਵਰੀ 2019
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/Bani/CBI1

rajwinder kaur

Content Editor

Related News