ਜਲੰਧਰ : ਵੈਲੇਨਟਾਈਨ ਡੇ ''ਤੇ ''ਪਰਿਵਾਰਕ ਪ੍ਰੇਮ ਦਾ ਥੀਮ'' ਕੀਤਾ ਪੇਸ਼
Wednesday, Feb 14, 2018 - 04:43 AM (IST)

ਜਲੰਧਰ, (ਖੁਰਾਣਾ)— ਭਾਵਨਾ ਕ੍ਰਿਸਚੀਅਨਸ ਅਤੇ ਏ. ਐੱਨ. ਕੱਥਕ ਡਾਂਸ ਵਿਜ਼ਨ ਵੱਲੋਂ ਅੱਜ ਸਾਂਝੇ ਤੌਰ 'ਤੇ ਵੈਲੇਨਟਾਈਨ ਡੇ ਮੌਕੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦਾ ਨਾਂ 'ਪਰਿਵਾਰਕ ਪ੍ਰੇਮ ਦਾ ਥੀਮ' ਰੱਖਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵ ਤਾਂਡਵ ਨਾਲ ਹੋਈ। ਭਾਵਨਾ ਕ੍ਰਿਸਚੀਅਨ ਦੇ ਸਪਰਿੰਗ ਸਮਰ ਕੁਲੈਕਸ਼ਨ 2018 'ਆਦਿਲਾ' ਦੇ ਪਹਿਰਾਵੇ ਨਾਲ ਔਰਤਾਂ ਨੇ ਰੈਂਪ ਵਾਕ ਕੀਤੀ। ਮਾਡਲਿੰਗ ਨਾਲ ਸਾਰਿਆਂ ਦਾ ਮਨ ਮੋਹ ਲਿਆ।
ਇਸ ਦੌਰਾਨ ਲਾਲ, ਮਹਿਰੂਨ, ਵਾਈਨ, ਬਲੈਕ ਤੇ ਗੋਲਡਨ ਰੰਗਾਂ ਦਾ ਇਸਤੇਮਾਲ ਕੀਤਾ। ਮੇਕਅਪ ਰਿਤੂ ਕੋਲੇਟਾਈਨ ਮੇਕਅਪ ਸਟੂਡੀਓ ਵੱਲੋਂ ਕੀਤਾ ਗਿਆ। ਕੋਰੀਓਗ੍ਰਾਫੀ ਡਾਂਸ ਵਿਜ਼ਨ ਦੇ ਪ੍ਰਮੁੱਖ ਅਸ਼ਵਨੀ ਕੱਥਕ ਨੇ ਕੀਤੀ। ਉਨ੍ਹਾਂ ਦੇ ਵਿਦਿਆਰਥੀਆਂ ਨੇ ਡਾਂਸ ਵਿਚ ਕਈ ਆਈਟਮਾਂ ਪੇਸ਼ ਕੀਤੀਆਂ।ਥੀਮ ਤਹਿਤ ਨਣਾਨ, ਭਰਜਾਈ, ਭਰਾ, ਭੈਣ ਤੇ ਪਤੀ-ਪਤਨੀ ਆਦਿ 'ਤੇ ਆਧਾਰਿਤ ਜੌੜੀਆਂ ਦੇ ਆਪਸੀ ਪ੍ਰੇਮ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਇਸ ਮੌਕੇ ਵਿਨੀਤਾ ਸ਼ਰਮਾ, ਰਾਗਨੀ ਠਾਕੁਰ, ਸ਼ਰੁਤੀ ਸ਼ੁਕਲਾ, ਕੌਂਸਲਰ ਅਰੁਣ ਅਰੋੜਾ, ਦੀਪਿਕਾ ਸਿੰਘ, ਸ਼ਰਨ ਅਰੋੜਾ, ਅੰਜਲੀ ਸੇਖੜੀ, ਰਿਤੂ ਕੋਲੇਟਾਈਨ, ਸੀਮਾ ਸਾਹਨੀ, ਸੋਨੀਆ ਵਿਰਦੀ, ਚੰਨੀ ਤੇ ਜਗਦੀਸ਼ ਬਰਾੜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਡਾਂਸ ਦੀ ਸ਼ੁਰੂਆਤ ਮੰਨਣ, ਮਨਪ੍ਰੀਤ, ਦ੍ਰਿਸ਼ਾ, ਜ਼ਿਆ, ਰਜਤ, ਅਭਿਸ਼ੇਕ ਅਤੇ ਏਕਮ ਵੱਲੋਂ ਕੀਤੀ ਗਈ। ਮੰਚ ਸੰਚਾਲਨ ਕਿਰਨ ਭਾਰਤੀ ਨੇ ਕੀਤਾ। ਟਾਪ ਸ਼ੋਅ ਦਾ ਸੰਚਾਲਨ ਆਰਤੀ ਭਾਟੀਆ ਵੱਲੋਂ ਕੀਤਾ ਗਿਆ। ਗੁਨ ਸੰਦਲ ਨੇ 'ਮਾਂ' 'ਤੇ ਆਪਣੇ ਵਿਚਾਰ ਬੋਲ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।