ਕਾਂਗਰਸ ਵਲੋਂ ਸਾਫ ਸੁਥਰੀ ਸ਼ਵੀ ਵਾਲੇ ਉਮੀਦਵਾਰ ਦੀ ਭਾਲ ''ਚ ਹਨ ਜਲਾਲਾਬਾਦ ਦੇ ਵੋਟਰ

07/15/2019 9:50:57 PM

ਜਲਾਲਾਬਾਦ,(ਨਿਖੰਜ ,ਜਤਿੰਦਰ): ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਵਲੋਂ ਸਾਂਸਦ ਬਣਨ ਤੋਂ ਬਆਦ ਜਲਾਲਾਬਾਦ ਦੇ ਵਿਧਾਇਕ ਦੀ ਸੀਟ ਖਾਲੀ ਹੋ ਚੁੱਕੀ ਹੈ। ਇਸ ਦੇ ਨਾਲ ਪੰਜਾਬ ਸਰਕਾਰ ਵਲੋਂ ਉਪਰੋਕਤ ਸੀਟ 'ਤੇ ਸਤੰਬਰ ਮਹੀਨੇ ਜ਼ਿਮਨੀ ਚੋਣ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ। ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਨੂੰ ਲੈ ਕੇ ਹਰੇਕ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਪ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂ ਟਿਕਟ ਦੀ ਮੰਗ ਨੂੰ ਲੈ ਕੇ ਚੋਣ ਮੈਦਾਨ 'ਚ ਨਿੱਤਰੇ ਹੋਏ ਹਨ। ਇਨ੍ਹਾਂ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਵੋਟਰਾਂ ਨਾਲ ਨੁੱਕੜ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
ਕਾਂਗਰਸੀ ਪਾਰਟੀ ਦੇ ਨਵੇਂ ਚਿਹਿਰਆਂ ਦੀ ਗੱਲ ਕੀਤੀ ਜਾਵੇ ਤਾਂ ਦਾਅਵੇਦਾਰੀ 'ਚ ਸਭ ਤੋਂ ਪਹਿਲਾ ਨਾਮ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਦਾ ਹੈ ਅਤੇ ਇਹ ਨੌਜਵਾਨ ਕੰਬੋਜ਼ ਬਿਰਾਦਰੀ ਤੇ ਹਰੇਕ ਵਰਗ ਦੇ ਲੋਕਾਂ ਨਾਲ ਮਿਲ ਵਰਤਨ ਵਾਲੇ ਸਾਫ ਸੁਥਰੇ ਨੌਜਵਾਨ ਆਗੂ ਹਨ। ਜਿਨ੍ਹਾਂ ਨੇ ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ 'ਚ ਵੀ ਕਾਂਗਰਸੀ ਪਾਰਟੀ ਦੇ ਲਈ ਦਿਨ-ਰਾਤ ਮਿਹਨਤ ਕੀਤੀ ਸੀ ਅਤੇ ਅੱਜ ਵੀ ਕਾਕਾ ਕੰਬੋਜ਼ ਪਿੰਡ-ਪਿੰਡ ਜਾ ਕੇ ਕਾਂਗਰਸ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਕੇ  ਆਪਣੀ ਹਮਾਇਤ 'ਚ ਨਿੱਤਰ ਲਈ ਪ੍ਰੇਰਿਤ ਕਰ ਰਹੇ ਹਨ। ਜੇਕਰ ਹੋਰਨਾਂ ਬਿਰਦਾਰੀਆਂ ਤੋਂ ਇਲਾਵਾ ਅਰੋੜਾ, ਮਹਾਜਨ ਬਿਰਾਦਰੀ ਦੀ ਗੱਲ ਕਰੀਏ ਤਾਂ ਉਨ੍ਹਾਂ 'ਚ ਡਾ. ਬੀ. ਡੀ ਕਾਲੜਾ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਵਲੋਂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਡਾ. ਬੀ. ਡੀ ਕਾਲੜਾ ਇਕ ਸਮਾਜ ਸੇਵੀ ਦੇ ਤੌਰ 'ਤੇ ਪਿਛਲੇ 2 ਦਹਾਕਿਆਂ ਤੋਂ ਲੋਕਾਂ 'ਚ ਵਿਚਰ ਕੇ ਆਪਣੀ ਪਛਾਣ ਬਣਾਉਣ 'ਚ ਮੋਹਰੀ ਰਹੇ ਹਨ। ਕਾਲੜਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਤੇ ਪਾਰਟੀ ਹਾਈਕਮਾਨ ਨਾਲ ਗੂੜ੍ਹੀ ਨੇੜਤਾ ਹੋਣ ਕਾਰਨ ਲੋਕਾਂ ਦੇ ਕੰਮ ਕਰਵਾ ਕੇ ਲੋਕਾਂ ਨੂੰ ਕਾਂਗਰਸੀ ਪਾਰਟੀ ਨਾਲ ਜੋੜ ਰਹੇ ਹਨ।

PunjabKesari

ਦੂਜੇ ਪਾਸੇ ਪੰਜਾਬ ਦੇ ਸਪੋਕਸਮੈਨ ਰਾਜ ਬਖਸ਼ ਕੰਬੋਜ਼ ਵੀ ਪਿੰਡ-ਪਿੰਡ ਪੱਧਰ 'ਤੇ ਹਰੇਕ ਵਰਗ ਨਾਲ ਆਪਣਾ ਰਾਬਤਾ ਕਾਇਮ ਕਰਨ 'ਚ ਵੀ ਕੋਈ ਕਸਰ ਨਹੀ ਛੱਡ ਰਹੇ । 2018 'ਚ ਹੋਈਆ ਬਲਾਕ ਸਮੰਤੀ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ 'ਚ ਉਨ੍ਹਾਂ ਦੀ ਪਤਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜੋ ਕਿ ਵਿਰੋਧੀ ਧਿਰ ਦੇ ਉਮੀਵਾਰ ਪਾਸੋਂ ਹਾਰ ਗਏ ਸਨ ਪਰ ਪੰਜਾਬ ਦੇ ਸਪੋਕਸਮੈਨ ਰਾਜ ਬਖਸ਼ ਕੰਬੋਜ਼ ਵਲੋ ਦਿਨੋਂ-ਦਿਨੋਂ ਪਾਰਟੀ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸਮਰਥਕ ਤੇ ਵਰਕਰ ਸ਼ਲਾਘਾ ਕਰ ਰਹੇ ਹਨ ਪਾਰਟੀ ਹਾਈਕਮਾਨ ਪਾਸੋਂ ਟਿਕਟ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨੌਜਵਾਨ ਵਰਗ 'ਚ ਰਾਏ ਸਿੱਖ ਬਿਰਾਦਰੀ 'ਚ ਆਪਣਾ ਚੰਗਾ ਅਧਾਰ ਰੱਖਣ ਵਾਲੇ ਮਦਨ ਸਿੰਘ ਕਾਠਗੜ੍ਹ ਵੀ ਪਿੱਛੇ ਨਹੀ ਹਨ। ਉਨ੍ਹਾਂ ਨੇ ਵੀ ਆਪਣੀ ਰਾਏ ਸਿੱਖ ਬਿਰਦਾਰੀ ਦਾ ਵੋਟ ਬੈਂਕ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਵੱਧ ਹੋਣ ਕਾਰਨ ਪਾਰਟੀ ਹਾਈਕਮਾਨ ਪਾਸੋ ਜਲਾਲਾਬਾਦ ਜ਼ਿਮਨੀ ਚੋਣ ਲਈ ਟਿਕਟ ਦੀ ਮੰਗ ਕੀਤੀ ਹੈ। ਮਦਨ ਕਾਠਗੜ੍ਹ ਭਾਂਵੇ ਕਿ ਰਾਏ ਸਿੱਖ ਸਮਾਜ ਨਾਲ ਸਬੰਧ ਰੱਖਦੇ ਹਨ ਇਸਦੇ ਨਾਲ ਉਨ੍ਹਾਂ ਦਾ ਦੂਸਰੀਆਂ ਬਿਰਾਦਰੀਆਂ ਦੇ ਨਾਲ ਚੰਗੇ ਰਸੂਕ ਹਨ। ਜਲਾਲਾਬਾਦ 'ਚ ਰਾਏ ਸਿੱਖ ਬਿਰਾਦਰੀ ਦੀ ਵੋਟ ਬੈਂਕ ਵੱਧ ਹੋਣ ਕਾਰਨ ਜੇਕਰ ਕਾਂਗਰਸ ਪਾਰਟੀ ਕਾਠਗੜ੍ਹ ਨੂੰ ਟਿਕਟ ਦਿੰਦੀ ਹੈ ਤਾਂ ਇਹ ਸ਼ੀਟ ਅਸਾਨੀ ਨਾਲ ਜਿੱਤ ਸਕਦੀ ਹੈ। 

ਜ਼ਿਕਰਯੋਗ ਹੈ ਕਿ ਇਨ੍ਹਾਂ ਨਵੇਂ ਚਿਹਿਰਆਂ 'ਚੋਂ ਕਿਸੇ ਨੂੰ ਵੀ ਪਾਰਟੀ ਹਾਈਕਮਾਨ ਵਲੋਂ ਜੇਕਰ ਟਿਕਟ ਦਿੱਤੀ ਜਾਂਦੀ ਹੈ ਤਾਂ ਜਲਾਲਾਬਾਦ 'ਚ ਕਾਂਗਰਸ ਦੀ ਅੰਦੂਰਨੀ ਫੁੱਟ ਵੀ ਖਤਮ ਹੋਵੇਗੀ। ਜ਼ਿਮਨੀ ਚੋਣਾਂ ਲਈ ਜਲਾਲਾਬਾਦ ਦੇ ਲੋਕ ਵੀ ਕਾਂਗਰਸ ਪਾਰਟੀ ਵਲੋਂ ਸਾਫ ਸੁਥਰੀ ਸ਼ਵੀ ਵਾਲੇ ਉਮਦੀਵਾਰ ਨੂੰ ਹੀ ਟਿਕਟ ਦੇਣ ਦੀ ਮੰਗ ਕਰ ਰਹੇ ਹਨ।


Related News