'ਜ਼ਿਮਨੀ ਚੋਣ ਲਈ ਰਮਿੰਦਰ ਆਵਲਾ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ'

Tuesday, Sep 24, 2019 - 05:36 PM (IST)

'ਜ਼ਿਮਨੀ ਚੋਣ ਲਈ ਰਮਿੰਦਰ ਆਵਲਾ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ'

ਜਲਾਲਾਬਾਦ (ਟਿੰਕੂ ਨਿਖੰਜ, ਸੇਤੀਆ) - ਪੰਜਾਬ 'ਚ 21 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਉਪ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਦੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਵਰਕਰਾਂ ਵਲੋਂ ਲੱਡੂ ਵੰਡੇ ਜਾ ਰਹੇ ਹਨ। 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਜ਼ਿਲਾ ਫਾਜ਼ਿਲਕਾ ਕਾਂਗਰਸ ਕਮੇਟੀ ਦੇ ਵਾਇਸ ਪ੍ਰਧਾਨ ਰਘੁਬੀਰ ਸਿੰਘ ਜੈਮਲਵਾਲਾ, ਜੱਟ ਮਹਾ ਸਭਾ ਦੇ ਜਰਨਲ ਸੈਕਟਰੀ ਗੁਰਪਾਲ ਸੰਧੂ (ਪ੍ਰਿੰਸ ਵੈਰੋ ਕਾ) ਅਤੇ ਬਲਾਕ ਕਾਂਗਰਸ ਦੇ ਦਿਹਾਤੀ ਪ੍ਰਧਾਨ ਕ੍ਰਿਸ਼ਨ ਕਾਠਗੜ੍ਹ ਨੇ ਪਾਰਟੀ ਹਾਈਕਮਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਮਿੰਦਰ ਆਵਲਾ ਕਾਂਗਰਸ ਪਾਰਟੀ ਲਈ ਪੰਜਾਬ ਯੂਥ ਕਾਂਗਰਸ ਪ੍ਰਧਾਨ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਦੇ ਚੁੱਕੇ ਹਨ। ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਸੀਟ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਹਾਰਦੀ ਆ ਰਹੀ ਹੈ। ਇਸ ਸੀਟ ਨੂੰ ਮੁੜ ਸੁਰਜੀਤ ਕਰਨ ਲਈ ਡਾ. ਰਮਿੰਦਰ ਆਵਲਾ ਵਰਗਾ ਸੂਝਵਾਨ ਆਗੂ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾ ਸਕਦਾ ਹੈ। ਇਸ ਫੈਸਲੇ ਦਾ ਸਵਾਗਤ ਕਰਨ ਵਾਲਿਆਂ 'ਚ ਦਰਸ਼ਨ ਲਾਲ ਵਾਟਸ ਸ਼ਹਿਰੀ ਪ੍ਰਧਾਨ, ਕਿਰਨਾ ਰਾਣੀ ਮੈਂਬਰ ਜ਼ਿਲਾ ਪ੍ਰੀਸ਼ਦ, ਅਸ਼ੋਕ ਮਹਾਲਮ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਹਰਮੇਸ਼ ਸਰਪੰਚ, ਰਾਜਾ ਬਰਾੜ ਸਰਪੰਚ, ਗੁਰਬਾਜ ਸਿੰਘ ਸਰਪੰਚ, ਹੈਪੀ ਸੰਧੂ ਸਰਪੰਚ, ਰਵਿੰਦਰ ਸਰਪੰਚ ਆਦਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਮਰਥ ਸਨ, ਜਿਨ੍ਹਾਂ ਨੇ ਢੋਲ ਵਜਾ ਕੇ ਇਸ ਫੈਸਲੇ ਦਾ ਸਵਾਗਤ ਕੀਤਾ।


author

rajwinder kaur

Content Editor

Related News