ਜ਼ਿਮਨੀ ਚੋਣ ਲੜਣ ਵਾਲੇ ਉਮੀਂਦਵਾਰ ਨੂੰ ਜਲਦ ਦਿੱਤੀ ਜਾਵੇ ਹਲਕੇ ਦੀ ਕਮਾਨ: ਘੁਬਾਇਆ

07/22/2019 3:00:28 PM

ਜਲਾਲਾਬਾਦ (ਸੇਤੀਆ, ਸੁਮਿਤ) - ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਅੱਜ ਆਪਣੇ ਸ਼ਹਿਰ ਸਥਿਤ ਦਫਤਰ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਮੌਕੇ 'ਤੇ ਹੱਲ ਕਰਾਇਆ। ਇਸ ਮੌਕੇ ਦਫਤਰ ਇੰਚਾਰਜ ਨੀਲਾ ਮਦਾਨ, ਬਿੰਦਰ ਸਰਪੰਚ, ਸ਼ੰਟੀ ਠੇਕੇਦਾਰ, ਸੋਨੂੰ ਦਰਗਨ, ਹਨੀ ਪ੍ਰਧਾਨ ਆੜ੍ਹਤੀਆ ਆਦਿ ਸਣੇ ਹੋਰ ਵਰਕਰ ਮੌਜੂਦ ਸਨ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਲਾਲਾਬਾਦ ਦੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਉਹ ਹਰ ਸੋਮਵਾਰ ਆਪਣੇ ਦਫਤਰ 'ਚ ਬੈਠਣਗੇ। ਉਨ੍ਹਾਂ ਆਏ ਹੋਏ ਸਮੁੱਚੇ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਹੋ ਕੇ ਜ਼ਿਮਨੀ ਚੋਣ ਜਿੱਤਣ ਲਈ ਕਿਹਾ।

ਇਸ ਦੌਰਾਨ ਉਨ੍ਹਾਂ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਕਿ ਜਲਾਲਾਬਾਦ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਪਾਰਟੀ ਚੋਣ ਲੜਣ ਵਾਲੇ ਉਮੀਂਦਵਾਰ ਨੂੰ ਜਲਾਲਾਬਾਦ ਹਲਕੇ ਦੀ ਕਮਾਨ ਸੌਂਪ ਦਿੱਤੀ ਜਾਵੇ ਤਾਂਕਿ ਉਹ ਵਰਕਰਾਂ ਨਾਲ ਤਾਲਮੇਲ ਬਣਾ ਸਕਣ। ਜੇਕਰ ਕਾਂਗਰਸ ਹਾਈ ਕਮਾਨ ਵਲੋਂ ਚੋਣ ਲੜਣ ਵਾਲੇ ਉਮੀਂਦਵਾਰ ਨੂੰ ਪਾਵਰਾਂ ਦਿੱਤੀਆਂ ਹੋਣਗੀਆਂ ਤਾਂ ਉਹ ਲੋਕਾਂ ਦੇ ਕੰਮ ਕਰਵਾ ਸਕਦਾ ਹੈ। ਅਜਿਹਾ ਕਰਕੇ ਜਲਾਲਾਬਾਦ ਹਲਕੇ ਅੰਦਰ ਕਾਂਗਰਸ ਦੇ ਹਾਰ ਦੇ ਸਿਲਸਿਲੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇਗਾ।


rajwinder kaur

Content Editor

Related News