ਜਲਾਲਾਬਾਦ ''ਚ ਨਹੀਂ ਨਜ਼ਰ ਆਇਆ ਪੰਜਾਬ ਬੰਦ ਦਾ ਅਸਰ, ਆਮ ਵਾਂਗ ਖੁੱਲ੍ਹੇ ਬਾਜ਼ਾਰ
Saturday, Oct 10, 2020 - 12:16 PM (IST)
ਜਲਾਲਾਬਾਦ (ਸੇਤੀਆ) : ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਵਾਪਰੇ ਬਲਾਤਕਾਰ ਅਤੇ ਕਤਲ ਕਾਂਡ ਅਤੇ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ, ਕੇਂਦਰ ਦੀ ਭਾਜਪਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਨ੍ਹਾਂ ਵਿਰੋਧ ਦੇ ਚੱਲਦਿਆਂ ਵਾਲਮੀਕਿ ਭਾਈਚਾਰੇ ਵੱਲੋਂ ਅੱਜ ਦੇ ਦਿੱਤੇ ਗਏ ਬੰਦ ਦੇ ਸੱਦੇ ਦਾ ਜਲਾਲਾਬਾਦ ਵਿਚ ਅਸਰ ਘੱਟ ਹੀ ਦੇਖਣ ਨੂੰ ਮਿਲਿਆ।
ਜਲਾਲਾਬਾਦ ਦੇ ਜ਼ਿਆਦਾਤਰ ਬਾਜ਼ਾਰ ਖੁੱਲ੍ਹੇ ਹੋਏ ਹਨ, ਇਸ ਦਾ ਕਰਾਣ ਇਹ ਵੀ ਹੈ ਕਿ ਵਾਲਮੀਕਿ ਸਮਾਜ ਵਲੋਂ ਦੋ ਦਿਨ ਪਹਿਲਾਂ ਹੀ ਜਲਾਲਾਬਾਦ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਗਿਆ ਸੀ, ਜਿਸ ਦੇ ਚੱਲਦੇ ਅੱਜ ਬਾਜ਼ਾਰ ਲਗਭਗ ਖੁੱਲ੍ਹੇ ਨਜ਼ਰ ਆਏ।