''ਸ਼ੇਰ ਸਿੰਘ ਭਜਾਓ, ਜਲਾਲਾਬਾਦ ਬਚਾਓ'' ਦਾ ਨਾਅਰਾ ਲਾਉਣ ਵਾਲੇ ਪ੍ਰਿਥਵੀਰਾਜ ''ਤੇ ਹਮਲਾ

Sunday, May 19, 2019 - 05:30 PM (IST)

''ਸ਼ੇਰ ਸਿੰਘ ਭਜਾਓ, ਜਲਾਲਾਬਾਦ ਬਚਾਓ'' ਦਾ ਨਾਅਰਾ ਲਾਉਣ ਵਾਲੇ ਪ੍ਰਿਥਵੀਰਾਜ ''ਤੇ ਹਮਲਾ

ਜਲਾਲਾਬਾਦ (ਨਿਖੰਜ) - 'ਸ਼ੇਰ ਸਿੰਘ ਭਜਾਓ, ਜਲਾਲਾਬਾਦ ਬਚਾਓ' ਦਾ ਨਾਅਰਾ ਲਾਉਣ ਵਾਲੇ ਪ੍ਰਿਥਵੀਰਾਜ 'ਤੇ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰਿਥਵੀਰਾਜ ਡੁਮਾਰਾ 'ਤੇ ਜਲਾਲਾਬਾਦ ਦੀ ਪੁਰਾਣੀ ਸਬਜ਼ੀ ਮੰਡੀ ਦੇ ਚੌਕ 'ਤੇ ਕਾਰ 'ਚ ਸਵਾਰ ਹੋ ਕੇ ਕੁਝ ਵਿਅਕਤੀ ਆਏ, ਜਿਨ੍ਹਾਂ ਨੇ ਉਸ ਨੂੰ ਘੇਰ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਦੀ ਇਲਾਜ ਲਈ ਨੇੜੇ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

rajwinder kaur

Content Editor

Related News