ਝੂਠ ਬੋਲਣ ਕਰਕੇ ਹੀ ਜਾਖੜ ਅਤੇ ਸੰਨੀ ਦਿਓਲ ਪੰਜਾਬ ਤੋਂ ਹੋਏ ਬਾਹਰ: ਕਾਮਰੇਡ

Tuesday, Mar 30, 2021 - 06:24 PM (IST)

ਝੂਠ ਬੋਲਣ ਕਰਕੇ ਹੀ ਜਾਖੜ ਅਤੇ ਸੰਨੀ ਦਿਓਲ ਪੰਜਾਬ ਤੋਂ ਹੋਏ ਬਾਹਰ: ਕਾਮਰੇਡ

ਗੁਰਦਾਸਪੁਰ (ਸਰਬਜੀਤ) - ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਕਰਕੇ ਸਵ. ਵਿਨੋਦ ਖੰਨਾ ਦੀ ਖਾਲੀ ਹੋਈ ਸੀਟ ਨੂੰ ਲੈ ਕੇ ਸਾਲ 2018 ’ਚ ਮੁੜ ਚੋਣਾਂ ਕਰਵਾਈਆਂ ਗਈਆਂ ਸਨ। ਸੁਨੀਲ ਜਾਖੜ ਨੂੰ ਲੋਕਾਂ ਨੇ ਬੜੀ ਉਮੀਦਾਂ ਨਾਲ ਬਹੁਮੱਤ ’ਤੇ ਜਿੱਤ ਹਾਸਲ ਕਰਵਾਈ ਸੀ, ਕਿਉਂਕਿ ਉਨ੍ਹਾਂ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ ਕਿ ਜਿੱਤਣ ਉਪਰੰਤ ਜਿੰਮੀਦਾਰਾਂ ਨੂੰ ਗੰਨੇ ਦਾ ਬਕਾਇਆ ਦਿੱਤਾ ਜਾਵੇਗਾ। ਨਾਲ ਹੀ ਖੰਡ ਉਦਯੋਗ ਪਨਿਆੜ ਮਿੱਲ ਗੁਰਦਾਸਪੁਰ ਅਤੇ ਬਟਾਲਾ ਦੀਆਂ ਮਿੱਲਾਂ ਦਾ ਨਵੀਨੀਕਰਨ ਕੀਤੀ ਜਾਵੇਗਾ ਅਤੇ ਉਸ ਦੀ ਸਮਰੱਥਾ ਵਧਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਆਪਣੇ ਗੰਨੇ ਦੀ ਫ਼ਸਲ ਦੂਰ-ਦੁਰਾਂਡੇ ਪ੍ਰਾਇਵੇਟ ਮਿੱਲਾਂ ਵਿੱਚ ਨਾ ਲੈ ਕੇ ਜਾਣਾ ਪਵੇ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਫਿਰ ਕੇਂਦਰ ਸਰਕਾਰ ਦਾ ਸਮਾਂ ਪੂਰਾ ਹੋਣ ’ਤੇ ਫਿਰ ਤੋਂ 2019 ਵਿੱਚ ਲੋਕਸਭਾ ਦੀਆਂ ਚੋਣਾ ਹੋਈਆਂ, ਜਿਸ ਵਿੱਚ ਸੁਨੀਲ ਜਾਖੜ ਨੂੰ ਵਾਅਦੇ ਨਾ ਪੂਰਾ ਕਰਨ ’ਤੇ ਕਿਸਾਨਾਂ ਨੇ ਸੰਨੀ ਦਿਓਲ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਅਤੇ ਉਹ ਮੈਂਬਰ ਪਾਰਲੀਮੈਂਟ ਬਣ ਗਏ। ਸਾਲ 2019 ਤੋਂ ਲੈ ਕੇ 2020 ਤੱਕ ਸੰਨੀ ਦਿਓਲ ਨੇ ਕਿਸਾਨਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ। ਫਿਰ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਆਰਡੀਨੈਂਸ ਲਿਆਉਣ ਕਰਕੇ ਇਨ੍ਹਾਂ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਨੇ ਬਾਇਕਾਟ ਕਰ ਦਿੱਤਾ, ਜਿਸ ਦੇ ਫਲ ਸਵਰੂਪ ਉਹ ਕਿਸਾਨਾਂ ਤੋਂ ਦੂਰੀ ਬਣਾਈ ਬੈਠੇ ਹਨ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਇਸ ਸਮੇਂ ਸਰਕਾਰ ਦੀ ਖੰਡ ਮਿੱਲਾਂ ਬੰਦ ਹੋ ਚੁੱਕੀਆ ਹਨ ਅਤੇ ਕਿਸਾਨ ਪ੍ਰਾਇਵੇਟ ਮਿੱਲਾਂ ਵੱਲ ਕੂਚ ਕਰ ਰਹੇ ਹਨ। ਮਹਿੰਗੇ ਭਾਅ ਦੇ ਡੀਜਲ ਫੂਕ ਕੇ ਕਿਸਾਨ ਆਪਣੀ ਗੰਨੇ ਦੀ ਫ਼ਸਲ ਪ੍ਰਾਇਵੇਟ ਮਿੱਲਾਂ ਨੂੰ ਦੇ ਰਹੇ ਹਨ ਅਤੇ ਰਾਸ਼ੀ ਵੀ 6 ਮਹੀਨੇ ਬਾਅਦ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਇਸ ਸਬੰਧੀ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਕਾਮਰੇਡ ਮੋਹਣ ਸਿੰਘ, ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਆਰ.ਐੱਮ.ਪੀ.ਆਈ ਦੇ ਜਮਹੂਰੀ ਕਿਸਾਨ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਅਸੀਂ ਲੋਕ ਸਰਕਾਰ ਨੂੰ ਟੈਕਸ ਇਮਾਨਦਾਰੀ ਨਾਲ ਪੇਅ ਕਰਦੇ ਹਨ ਤਾਂ ਫਿਰ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਕਿਉਂ ਨਹੀਂ ਦਿੱਤੀ ਜਾਂਦੀਆਂ ਹਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਕਾਰਪੋਰੇਟ ਘਰਾਣਿਆ ਦੇ ਇਸ਼ਾਰਿਆ ’ਤੇ ਚੱਲਦੇ ਹਨ, ਜਿਸ ਕਰਕੇ ਅੱਜ ਦਾ ਕਿਸਾਨ ਬੇਹਿਤਾਸ਼ਾ ਦੁੱਖੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸਾਨ ਇਨ੍ਹਾਂ ਉਕਤ ਪਾਰਟੀਆਂ ਨੇ ਕਿਸ ਨਾਲ ਢੰਗ ਨਾਲ ਨਿਜੱਠੇਗਾ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 


author

rajwinder kaur

Content Editor

Related News