ਜੈਤੋ ''ਚ ਦਹਿਸ਼ਤ ਦਾ ਮਾਹੌਲ, ਨਕਾਬਪੋਸ਼ਾਂ ਨੇ ਬਾਜ਼ਾਰ ''ਚ ਕੀਤੀ ਸ਼ਰੇਆਮ ਗੋਲੀਬਾਰੀ

Friday, Oct 18, 2019 - 10:01 AM (IST)

ਜੈਤੋ ''ਚ ਦਹਿਸ਼ਤ ਦਾ ਮਾਹੌਲ, ਨਕਾਬਪੋਸ਼ਾਂ ਨੇ ਬਾਜ਼ਾਰ ''ਚ ਕੀਤੀ ਸ਼ਰੇਆਮ ਗੋਲੀਬਾਰੀ

ਜੈਤੋ (ਵਿਪਨ) - ਜੈਤੋ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਚੌਕ ਨੰਬਰ ਇਕ 'ਚ ਕਰੀਬ ਸ਼ਾਮ 7 ਕੁ ਵਜੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਜਨਰਲ ਸਟੋਰ 'ਤੇ ਗੋਲੀਬਾਰੀ ਕਰ ਦਿੱਤੀ ਗਈ। ਗੋਲੀ ਲੱਗਣ ਕਾਰਨ ਦੁਕਾਨ 'ਤੇ ਲੱਗਿਆ ਸ਼ੀਸ਼ਾ ਚਕਨਾਚੂਰ ਹੋ ਗਿਆ ਪਰ ਗਨੀਮਤ ਇਹ ਰਿਹਾ ਕਿ ਦੁਕਾਨ ਦੇ ਅੰਦਰ ਅੰਦਰ ਬੈਠੇ ਮਾਲਕ ਅਤੇ ਵਰਕਰ ਵਾਲ-ਵਾਲ ਬੱਚ ਗਏ। ਨਕਾਬਪੋਸ਼ਾਂ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ।
ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੀ ਇਸ ਵਾਰਦਾਤ ਤੋਂ ਬਾਅਦ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਅੰਜਾਮ ਦੇਣ ਵਾਲੇ ਲੋਕਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।


author

rajwinder kaur

Content Editor

Related News