ਜੇਲ੍ਹ ''ਚ ਮਿਲੇ ਹੁੱਕੇ ਦੇ ਮਾਮਲੇ ''ਚ ਵੱਡੀ ਕਾਰਵਾਈ, ਸਹਾਇਕ ਸੁਪਰੀਡੈਂਟ ਸਮੇਤ 2 ਵਾਰਡਨ ਮੁਅੱਤਲ
Monday, Jun 28, 2021 - 11:52 AM (IST)
ਲੁਧਿਆਣਾ (ਸਿਆਲ) : ਬੀਤੇ ਦਿਨੀਂ ਤਾਜਪੁਰ ਰੋਡ ਸਥਿਤ ਜੇਲ੍ਹ ਕੰਪਲੈਕਸ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ’ਚ ਹੁੱਕੇ ਦੇ ਕਸ਼ ਲਾ ਰਹੇ ਕੁੱਝ ਬੰਦੀਆਂ ਦੇ ਮਾਮਲੇ ਨੂੰ ਲੈ ਕੇ ਚੱਲੀ ਜਾਂਚ ’ਚ ਹੁਣ ਜੇਲ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਮੁਅੱਤਲ ਅਤੇ ਤਬਾਦਲੇ ਦੀ ਕਾਰਵਾਈ ਹੋਈ ਹੈ, ਜਿਸ ’ਚ ਇਕ ਸਹਾਇਕ ਸੁਪਰੀਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਸਹਾਇਕ ਸੁਪਰੀਡੈਂਟ ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਹੈੱਡ ਵਾਰਡਨ ਅਤੇ ਵਾਰਡਨ ਨੂੰ ਵੀ ਮੁਅੱਤਲ ਕੀਤਾ ਗਿਆ ਹੈ।
ਇਸ ਸਬੰਧ ’ਚ ਜੇਲ੍ਹ ਦੇ ਸੁਪਰੀਡੈਂਟ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਾਰਵਾਈ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਕੁਮਾਰ ਸਿਨ੍ਹਾ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਕਤ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਜੇਲ੍ਹ ਪ੍ਰਸ਼ਾਸਨ ਤੋਂ ਇਲਾਵਾ ਅਧਿਕਾਰੀਆਂ ਕੋਲ ਜਾਂਚ ’ਚ ਰੱਖਿਆ ਗਿਆ ਸੀ, ਜਿਸ ’ਚ ਉਕਤ ਸਥਾਨਕ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆਈ ਅਤੇ ਇਸ ਕਾਰਵਾਈ ਦੌਰਾਨ ਸਹਾਇਕ ਸੁਪਰੀਡੈਂਟ ਅਬਦੁਲ ਹਮੀਦ, ਹੈੱਡ ਵਾਰਡਨ ਹਰਪਾਲ ਸਿੰਘ, ਵਾਰਡਨ ਰੁਪਿੰਦਰ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ, ਜਦੋਂ ਕਿ ਸਹਾਇਕ ਸੁਪਰੀਡੈਂਟ ਤਰਸੇਮ ਪਾਲ ਸ਼ਰਮਾ ਦਾ ਗੁਰਦਾਸਪੁਰ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ।