ਜੇਲ ਭਰੋ ਅੰਦੋਲਨ : 38 ਔਰਤਾਂ ਸਣੇ 158 ਕਿਸਾਨ ਗ੍ਰਿਫ਼ਤਾਰ

Sunday, Aug 13, 2017 - 04:45 AM (IST)

ਜੇਲ ਭਰੋ ਅੰਦੋਲਨ : 38 ਔਰਤਾਂ ਸਣੇ 158 ਕਿਸਾਨ ਗ੍ਰਿਫ਼ਤਾਰ

ਬਠਿੰਡਾ,(ਪਰਮਿੰਦਰ)- ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜੇਲ ਭਰੋ ਅੰਦੋਲਨ ਤਹਿਤ ਅੱਜ 38 ਔਰਤਾਂ ਸਣੇ 158 ਕਿਸਾਨਾਂ ਨੇ ਗ੍ਰਿਫ਼ਤਾਰੀ ਦਿੱਤੀ ਜਿਨ੍ਹਾਂ 'ਚੋਂ 21 ਕਿਸਾਨਾਂ ਨੂੰ ਜੇਲ ਭੇਜਿਆ ਗਿਆ। ਇਸ ਮੌਕੇ ਕਿਸਾਨਾਂ ਤੇ ਕਿਸਾਨ ਔਰਤਾਂ ਨੇ ਕੇਂਦਰ ਅਤੇ ਰਾਜ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। 
ਜ਼ਿਕਰਯੋਗ ਹੈ ਕਿ ਭਾਕਿਯੂ ਦੀ ਅਗਵਾਈ ਹੇਠ ਕਿਸਾਨ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਗ੍ਰਿਫ਼ਤਾਰੀਆਂ ਦੇ ਰਹੇ ਹਨ।  ਯੂਨੀਅਨ ਨੇ ਐਲਾਨ ਕੀਤਾ ਹੈ ਕਿ 15 ਅਗਸਤ ਤੱਕ ਇਹ ਗ੍ਰਿਫ਼ਤਾਰੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ 38 ਕਿਸਾਨ ਔਰਤਾਂ ਨੇ ਖੁਦ ਗ੍ਰਿਫ਼ਤਾਰੀ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਮਹਿਲਾ ਥਾਣੇ 'ਚ ਰੱਖਿਆ ਹੋਇਆ ਹੈ। 
ਇਸ ਤੋਂ ਇਲਾਵਾ 120 ਹੋਰ ਕਿਸਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 15 ਅਗਸਤ ਤੱਕ ਗ੍ਰਿਫ਼ਤਾਰੀਆਂ ਜਾਰੀ ਰਹਿਣਗੀਆਂ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।


Related News