ਹੈਵਾਨੀਅਤ ਦੀਆਂ ਹੱਦਾਂ ਪਾਰ: ਨੌਜਵਾਨ ਨੇ ਨਾਬਾਲਗਾ ਨਾਲ ਲਗਾਤਾਰ ਦੋ ਦਿਨ ਕੀਤਾ ਜਬਰ-ਜ਼ਿਨਾਹ

Thursday, Aug 20, 2020 - 08:56 AM (IST)

ਹੈਵਾਨੀਅਤ ਦੀਆਂ ਹੱਦਾਂ ਪਾਰ: ਨੌਜਵਾਨ ਨੇ ਨਾਬਾਲਗਾ ਨਾਲ ਲਗਾਤਾਰ ਦੋ ਦਿਨ ਕੀਤਾ ਜਬਰ-ਜ਼ਿਨਾਹ

ਜਗਰਾਓਂ (ਮਾਲਵਾ) : ਜਗਰਾਓਂ 'ਚ ਇਕ ਨੌਜਵਾਨ ਵਲੋਂ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਉਕਤ ਨੌਜਵਾਨ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : 3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਦੇ ਪਿਤਾ ਦੇ ਭਾਵੁਕ ਬੋਲ- ਪੁੱਤ 'ਤੇ ਹੈ ਮਾਣ (ਵੀਡੀਓ)
PunjabKesariਐੱਸ. ਆਈ. ਕਮਲਦੀਪ ਕੌਰ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ 16 ਸਾਲਾ ਦੀ ਕੁੜੀ ਨੂੰ ਜੋਬਨਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਡਾਂਗੀਆਂ ਵਰਗਲਾ ਕੇ ਆਪਣੇ ਘਰ ਲੈ ਗਿਆ। ਜਿਥੇ ਉਸਨੂੰ ਇਕ ਰਾਤ ਅਤੇ ਦੋ ਦਿਨ ਆਪਣੇ ਘਰ ਰੱਖਿਆ। ਮੁਦਈ ਅਨੁਸਾਰ ਜੋਬਨਜੀਤ ਸਿੰਘ ਦੀ ਮਾਤਾ ਬਲਜਿੰਦਰ ਕੌਰ ਅਤੇ ਪਿਤਾ ਇਕਬਾਲ ਸਿੰਘ ਅਤੇ ਘਰ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਮੇਰੀ ਬੇਟੀ ਨੂੰ ਗੁੰਮਰਾਹ ਕਰ ਕੇ ਰੱਖਿਆ ਗਿਆ ਸੀ ਅਤੇ ਮੇਰੀ ਬੇਟੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਸਬੰਧੀ ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ :  ਕਲਯੁੱਗ: ਲਾਲਚ 'ਚ ਅੰਨ੍ਹੀ ਹੋਈ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ


author

Baljeet Kaur

Content Editor

Related News