ਪ੍ਰਸ਼ਾਸਨ ਇਜਾਜ਼ਤ ਦਿੰਦੀ ਤਾਂ ਸ਼ਨੀਵਾਰ ਬੱਚਾ ਬਾਹਰ ਹੁੰਦਾ: ਜੱਗਾ ਸਿੰਘ
Tuesday, Jun 11, 2019 - 06:57 PM (IST)
ਸੁਨਾਮ, ਊਧਮ ਸਿੰਘ ਵਾਲਾ (ਮੰਗਲਾ)— ਨੇੜਲੇ ਪਿੰਡ ਭਗਵਾਨਪੁਰਾ 'ਚ ਫਤਿਹਵੀਰ ਨੂੰ ਕੱਡਣ ਦੇ ਲਈ ਬੋਰਵੈੱਲ ਦੇ ਸਮਾਨ-ਅੰਤਰ ਇਕ 32 ਇੰਚ ਵਿਆਸ ਵਾਲਾ ਬੋਟਰ ਬਨਾਉਣ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਜੱਗਾ ਸਿੰਘ ਨੇ ਪ੍ਰਸ਼ਾਸਨ 'ਤੇ ਪਿਛਲੇ ਦਿਨੀ ਗੰਭੀਰ ਦੋਸ਼ ਲਗਾਏ, ਉਨ੍ਹਾ ਨੇ ਕਿਹਾ ਕਿ ਜੇਕਰ ਪਿਛਲੇ ਸ਼ਨੀਵਾਰ ਸਰਕਾਰ ਤੇ ਪ੍ਰਸ਼ਾਸਨ ਉਸ ਦੀ ਗੱਲ ਮੰਨ ਲੈਂਦੇ ਤਾਂ ਸ਼ਨੀਵਾਰ ਨੂੰ ਹੀ ਬੱਚਾ ਬਾਹਰ ਆ ਜਾਂਦਾ।
ਪਿਛਲੇ ਦਿਨੀਂ ਜਦ ਜੱਗਾ ਸਿੰਘ ਹਸਪਤਾਲ 'ਚ ਜੇਰੇ ਇਲਾਜ ਸੀ ਤਾਂ ਉਨਾਂ ਨੇ ਮੀਡੀਆ ਨੂੰ ਦੱਸਿਆ ਕਿ ਜਦ ਉਹ ਖੁਦਾਈ ਕਰ ਰਿਹਾ ਸੀ ਤਾਂ 100 ਫੁਟ ਨੀਚੇ ਜਾਣ ਦੇ ਬਾਅਦ ਉਸ ਨੇ ਆਪਣੀ ਸੱਭਲ ਨਾਲ ਦੂਜੇ ਬੋਰਵੈੱਲ ਦੀ ਵੱਲ ਮਾਰੀ ਤਾਂ ਉਸ ਦੀ ਸੱਭਲ ਬੋਰਵੈਲ ਨਾਲ ਟਕਰਾਈ ਤੇ ਬੱਚੇ ਦੀ ਅਵਾਜ਼ ਸੁਣਾਈ ਦਿੱਤੀ ਤੇ ਉਸ ਨੇ ਬਾਹਰ ਆ ਕੇ ਦੱਸਿਆ ਕਿ ਮੈਨੂੰ ਅੱਧਾ ਘੰਟਾ ਦੇ ਦੇਵੋ ਬੱਚਾ ਬਾਹਰ ਆ ਜਾਵੇਗਾ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ। ਡੀ.ਸੀ. ਸਾਇਬ ਨੇ ਟਾਇਮ ਦਿੱਤਾ, ਪ੍ਰਸ਼ਾਸਨ ਉਲਟਾ ਚਲਦਾ ਰਿਹਾ, ਮੈਂ ਉਲਟੀ ਕਰਦਾ ਰਿਹਾ, ਮੇਰੀ ਵੱਲ ਕਿਸੇ ਨੇ ਗੌਰ ਨਹੀਂ ਕੀਤਾ ਤੇ ਲੋਕਾਂ ਦੇ ਕਹਿਣ ਤੇ ਮੇਰੇ ਫਿਰ ਟੀਕੇ ਲਗਾਏ ਗਏ, ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਮੈਨੂੰ ਸਮਾਂ ਦਿੱਤਾ ਜਾਂਦਾ ਤਾਂ ਉਹ ਬੱਚੇ ਨੂੰ ਬਾਹਰ ਲੈ ਆਉਂਦਾ।