ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਲਈ ਕੱਢੀ 'ਜਾਗੋ'

Wednesday, Mar 13, 2019 - 03:27 PM (IST)

ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਲਈ ਕੱਢੀ 'ਜਾਗੋ'

ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਚੋਣ ਕਮਿਸ਼ਨ ਵਲੋਂ 'ਸਵੀਪ ਐਕਟੀਵੀਟੀਜ਼' ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਲੁਧਿਆਣਾ 'ਚ ਖਾਲਸਾ ਕਾਲਜ ਫਾਰ ਵੁਮੈਨ 'ਚ ਇਕ ਜਾਗੋ ਦਾ ਆਯੋਜਨ ਕੀਤਾ ਗਿਆ, ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋ ਕੇ ਲੰਘੀ ਅਤੇ ਜਾਗੋ 'ਚ ਸ਼ਾਮਲ ਵਿਦਿਆਰਥਣਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। 
ਮੀਡੀਆ ਨਾਲ ਗੱਲਬਾਤ 'ਚ ਚੋਣ ਅਧਿਕਾਰੀ ਅਤੇ ਜਾਗੋ 'ਚ ਸ਼ਾਮਲ ਵਿਦਿਆਰਥਣਾਂ ਨੇ ਦੱਸਿਆ ਕਿ ਵੋਟ ਪਾਉਣਾ ਨਾ ਸਿਰਫ ਸਾਡਾ ਅਧਿਕਾਰ ਹੈ, ਸਗੋਂ ਫਰਜ਼ ਵੀ ਹੈ ਤਾਂ ਜੋ ਇਕ ਅਜਿਹੀ ਸਰਕਾਰ ਨੂੰ ਚੁਣਿਆ ਜਾ ਸਕੇ, ਜੋ ਸਮਾਜ ਅਤੇ ਦੇਸ਼ ਦਾ ਸਰਵਪੱਖੀ ਕਲਿਆਣ ਕਰ ਸਕੇ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਦੇ ਮਕਸਦ ਨਾਲ ਅੱਜ ਜਾਗੋ ਕੱਢੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਅਪੀਲ ਵੀ ਕੀਤੀ। 


author

Babita

Content Editor

Related News