ਗੱਲ ਭਾਰਤ ਦੇ ਉਹ ਦੋ ਰਾਜਾਂ ਦੀ ਜੋ ਅੱਜ ਦੇ ਦਿਨ ਹੋਂਦ 'ਚ ਆਏ ਸਨ (ਵੀਡੀਓ)

02/20/2020 10:32:25 AM

ਜਲੰਧਰ (ਬਿਊਰੋ): ਨਵੀਂ ਸਵੇਰ ਦੇ ਨਾਲ 'ਇਤਿਹਾਸ ਦੀ ਡਾਇਰੀ' ਦੇ ਇੱਕ ਹੋਰ ਨਵੇਂ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਭਾਰਤ ਦੀ, ਭਾਰਤ ਦੇ ਉਹ ਦੋ ਰਾਜਾਂ ਦੀ ਜੋ ਅੱਜ ਦੇ ਦਿਨ ਹੀ ਕਾਨੂੰਨੀ ਰੂਪ 'ਚ ਹੋਂਦ ਵਿੱਚ ਆਏ ਸਨ। ਉਹ ਦੋ ਰਾਜ ਨੇ ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼।

1ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਰੋਜ਼ਰ ਦੀ। ਮਿਜ਼ੋਰਮ ਭਾਰਤ ਦੇ ਉੱਤਰ-ਪੂਰਵ 'ਚ ਸਥਿਤ ਹੈ। ਬੰਗਲਾਦੇਸ਼ ਤੇ ਮਿਆਂਮਾਰ ਨਾਲ ਨਾਲ ਮਿਜ਼ੋਰਮ ਦੀ ਕੌਮਾਂਤਰੀ ਹੱਦ ਲੱਗਦੀ ਹੈ।1972 ਤੱਕ ਮਿਜ਼ੋਰਮ ਅਸਾਮ ਸੂਬੇ ਦਾ ਹਿੱਸਾ ਹੁੰਦਾ ਸੀ। ਇਸ ਤੋਂ ਬਾਅਦ ਮਿਜ਼ੋਰਮ ਨੂੰ ਯੂਨੀਅਨ ਟੈਰਿਟਰੀ ਬਣਾ ਦਿੱਤਾ ਗਿਆ। 20 ਫਰਵਰੀ 1987 ਨੂੰ ਮਿਜ਼ੋਰਮ ਭਾਰਤ ਦਾ 23ਵਾਂ ਰਾਜ ਬਣਿਆ। ਦੇਸ਼ ਦਾ ਇੱਕ ਬੇਹੱਦ ਖੂਬਸੂਰਤ ਰਾਜ਼ ਹੈ ਮਿਜ਼ੋਰਮ ਜੋ ਪੂਰੀ-ਤਰ੍ਹਾਂ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਹੈ।

ਸੂਬੇ ਦਾ 85 ਫੀਸਦੀ ਤੋਂ ਜ਼ਿਆਦਾ ਹਿੱਸਾ ਫੋਰੇਸਟ-ਏਰੀਆ ਹੈ।ਕੇਰਲ ਤੋਂ ਬਾਅਦ ਮਿਜ਼ੋਰਮ ਭਾਰਤ ਦਾ ਦੂਸਰਾ ਸਭ ਤੋਂ ਜ਼ਿਆਦਾ ਪੜ੍ਹਿਆ-ਲਿਖਿਆ ਸੂਬਾ ਹੈ।ਮਿਜ਼ੋਰਮ ਤੋਂ ਬਾਅਦ ਅੱਗੇ ਚੱਲਦੇ ਹਾਂ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਦਾ ਵੀ ਅੱਜ ਜਨਮ-ਦਿਨ ਹੈ। ਮਿਜ਼ੋਰਮ ਦੀ ਤਰਾਂ ਅਰੁਣਾਚਲ ਪ੍ਰਦੇਸ਼ ਨੂੰ ਵੀ ਕਾਨੂੰਨੀ ਰੂਪ 'ਚ 20 ਫਰਵਰੀ 1987 ਨੂੰ ਸੂਬੇ ਦਾ ਦਰਜਾ ਮਿਲਿਆ ਸੀ। ਇਹ ਭਾਰਤ ਦਾ 24ਵਾਂ ਰਾਜ ਸੀ। ਭਾਰਤ ਦੇ ਮਾਨਚਿੱਤਰ 'ਤੇ ਅਰੁਣਾਚਲ ਪ੍ਰਦੇਸ਼ ਉੱਤਰ-ਪੂਰਵੀ ਹਿੱਸੇ ਦੀ ਇੱਕ ਅਹਿਮ ਸਟੇਟ ਹੈ।ਮਿਆਂਮਾਰ, ਭੂਟਾਨ ਤੇ ਤਿੱਬਤ ਨਾਲ ਅਰੁਣਾਚਲ ਪ੍ਰਦੇਸ਼ ਦੀ ਇੰਟਰਨੈਸ਼ਨਲ ਬਾਊਂਡਰੀ ਲੱਗਦੀ ਹੈ।1962 ਤੋਂ ਪਹਿਲਾਂ ਇਸ ਨੂੰ ਨੇਫਾ ਯਾਨੀ ਨਾਰਥ-ਇਸਟ ਫ੍ਰੰਟੀਅਰ ਏਜੰਸੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸੰਵਿਧਾਨਿਕ ਰੂਪ 'ਚ ਅਰੁਣਾਚਲ ਪ੍ਰਦੇਸ਼ ਆਸਮ ਦਾ ਹੀ ਭਾਗ ਸੀ ਪਰ ਸਾਮਰਿਕ ਦ੍ਰਿਸ਼ਟੀ ਕਾਰਨ 1965 ਤੱਕ ਵਿਦੇਸ਼ ਮੰਤਰਾਲਾ ਤੇ 1965 ਤੋਂ ਬਾਅਦ ਗ੍ਰਹਿ ਮੰਤਰਾਲਾ ਪ੍ਰਸ਼ਾਸਨ ਚਲਾਉਂਦਾ ਸੀ। 1972 'ਚ ਅਰੁਣਾਚਲ ਪ੍ਰਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਤੇ 1987 'ਚ ਇਸ ਨੂੰ ਪੂਰਨ ਸੂਬੇ ਦਾ ਦਰਜਾ ਦੇ ਕੇ ਭਾਰਤ ਦੀ 24ਵੀਂ ਸਟੇਟ ਬਣਾ ਦਿੱਤਾ ਗਿਆ। ਅਰੁਣਾਚਲ ਪ੍ਰਦੇਸ਼ 'ਤੇ ਹਮੇਸ਼ਾ ਤੋਂ ਹੀ ਚੀਨ ਦੀ ਬੁਰੀ ਨਜ਼ਰ ਰਹੀ ਹੈ। ਚਲਾਕੀ ਕਰਦਿਆਂ ਚੀਨਅਰੁਣਾਚਲ ਪ੍ਰਦੇਸ਼ ਨੂੰ ਕਈ ਵਾਰ ਭਾਰਤ ਦੇ ਮਾਨਚਿੱਤਰ 'ਚੋਂ ਬਾਹਰ ਕਰ ਦਿੰਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਭਾਰਤ ਪੱਖੀ ਰਹੇ ਨੇ। ਹੁਣ ਅੱਗੇ ਵੱਧਦੇ ਹਾਂ ਤੇ ਦੇਖਦੇ ਹਾਂ 'ਇਤਿਹਾਸ ਦੀ ਡਾਇਰੀ' 'ਚ ਹੋਰ ਕਿਹੜੀਆਂ ਖਾਸ ਗੱਲਾਂ ਦਰਜ ਨੇ।

20 ਫਰਵਰੀ 1935 ਨੂੰ ਕੈਰੋਲੀਨ ਮਿਕੇਲਸਨ ਨੇ ਐਂਟਾਰਕਟਿਕਾ 'ਤੇ ਕਦਮ ਰੱਖਿਆ ਸੀ। ਕੈਰੋਲੀਨ ਮਿਕੇਲਸਨ ਪਹਿਲੀ ਮਹਿਲਾ ਸੀ ਜਿਸਨੇ ਐਂਟਾਰਕਟਿਕਾ ਦੀ ਬਰਫੀਲੀ ਧਰਤੀ ਨੂੰ ਫਤਿਹ ਕੀਤਾ।
ਸੋਵੀਅਤ ਯੂਨੀਅਨ ਨੇ ਧਰਤੀ ਦੇ ਲੋਅਰ-ਆਰਬਿਟ 'ਚ 20 ਫਰਵਰੀ 1986 'ਚ ਮੀਰ ਸਪੇਸ-ਸਟੇਸ਼ਨ ਲਾਂਚ ਕੀਤਾ ਸੀ। 2001 ਤੱਕ ਇਸ ਸਪੇਸ-ਸਟੇਸ਼ਨ ਨੇ 15 ਸਾਲ ਕੰਮ ਕੀਤਾ।
20 ਫਰਵਰੀ 1988 ਦੇ ਦਿਨ ਬਾਲੀਵੱਡ ਅਦਾਕਾਰਾ ਜ਼ੀਆ ਖਾਨ ਦਾ ਜਨਮ ਹੋਇਆ ਸੀ। ਦਿਲ ਸੇ, ਨਿਸ਼ਬਦ, ਗਜਨੀ ਤੇ ਹਾਊਸਫੁੱਲ ਉਨਾਂ ਨੇ ਚਾਰ ਫਿਲਮਾਂ 'ਚ ਅਦਾਕਾਰੀ ਦਿਖਾਈ। 3 ਜੂਨ 2013 ਨੂੰ ਜ਼ੀਆ ਖਾਨ ਨੇ ਖੁਦਕੁਸ਼ੀ ਕਰ ਲਈ ਸੀ।


Shyna

Content Editor

Related News