ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਅੱਪਰਾ ਦੇ ਹਰਪਾਲ ਦੀ ਅਚਾਨਕ ਮੌਤ

Tuesday, Apr 23, 2024 - 06:26 PM (IST)

ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਅੱਪਰਾ ਦੇ ਹਰਪਾਲ ਦੀ ਅਚਾਨਕ ਮੌਤ

ਫਿਲੌਰ/ਅੱਪਰਾ (ਭਾਖੜੀ) : ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਏ ਅੱਪਰਾ ਇਲਾਕੇ ਦੇ ਪਿੰਡ ਢੱਕ ਮਜਾਰਾ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਹਰਪਾਲ ਰਾਮ ਉਰਫ ਪਾਲਾ ਪੁੱਤਰ ਨੰਜੂ ਰਾਮ ਲਗਭਗ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਟਲੀ ਗਿਆ ਸੀ। ਜਿੱਥੇ ਉਹ ਇਟਲੀ ਦੇ ਸ਼ਹਿਰ ਸਲੈਰਨੋ ਵਿਖੇ ਇਕ ਰੈਸਟੋਰੈਂਟ 'ਤੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਵਿਆਹੁਤਾ ਨਾਲ ਨਾਜਾਇਜ਼ ਸੰਬੰਧ, ਸਹੇਲੀਆਂ ਨਾਲ ਵੀ ਬਨਾਉਣਾ ਚਾਹੁੰਦਾ ਸੀ, 10 ਜਣਿਆਂ ਨੇ ਮਿਲ ਕੇ ਕਰਤਾ ਕਤਲ

ਇਸ ਦੌਰਾਨ ਹਰਪਾਲ ਰਾਮ ਜਦੋਂ ਕੰਮ ਉਪਰੰਤ ਆਪਣੇ ਕਮਰੇ ਵਿਚ ਗਿਆ ਤਾਂ ਰਾਤ ਦੇ ਸਮੇਂ ਅਚਾਨਕ ਸਿਹਤ ਵਿਗੜ ਜਾਣ ਕਾਰਣ ਉਸਦੀ ਮੌਤ ਹੋ ਗਈ। ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਭਰ 'ਚ ਸ਼ੋਕ ਦੀ ਲਹਿਰ ਫੈਲ ਗਈ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News