ਕੋਰੋਨਾ ਨੂੰ ਮਜ਼ਾਕ ’ਚ ਲੈਣਾ ਵੱਡੀ ਮੂਰਖਤਾ

Friday, Apr 02, 2021 - 09:53 PM (IST)

ਕੋਰੋਨਾ ਨੂੰ ਮਜ਼ਾਕ ’ਚ ਲੈਣਾ ਵੱਡੀ ਮੂਰਖਤਾ

ਲੁਧਿਆਣਾ (ਜ.ਬ.)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ ਨੇ ਅੱਜ ਇਕ ਮਹੀਨੇ ਬਾਅਦ ‘ਜਗ ਬਾਣੀ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਨੇ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਅਜੇ ਤੱਕ ਪੂਰੀ ਤਰ੍ਹਾਂ ਲਾਈਨ ’ਤੇ ਨਹੀਂ ਆਇਆ। ਉਨ੍ਹਾਂ ਅੱਜ ਸਾਬਕਾ ਮੇਅਰ ਸਵ. ਗਿਆਸਪੁਰਾ ਦੇ ਪੁੱਤਰ ਨਾਲ ਜਸਪਾਲ ਸਿੰਘ ਨਾਲ ਹਮਦਰਦੀ ਜ਼ਾਹਰ ਕੀਤੀ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ

ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਕੋਰੋਨਾ ਤੋਂ ਬਚਣ ਲਈ ਇਕ ਸਾਲ ਤੱਕ ਕਈ ਉਪਰਾਲੇ ਕੀਤੇ ਪਰ ਫਿਰ ਵੀ ਦੂਜੇ ਦੌਰ ਦੇ ਕੋਰੋਨਾ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਸ. ਗਰੇਵਾਲ ਨੇ ਗੱਲਬਾਤ ਕਰਦਿਆਂ ਬੱਸ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੋ ਕੋਰੋਨਾ ਨੂੰ ਮਜ਼ਾਕ ਸਮਝ ਰਹੇ ਹਨ, ਉਨ੍ਹਾਂ ਲੋਕਾਂ ਦੀ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਕੋਰੋਨਾ ਨੇ ਉਨ੍ਹਾਂ ’ਤੇ ਕਿੱਡਾ ਵੱਡਾ ਹਮਲਾ ਕੀਤਾ। ਸ. ਗਰੇਵਾਲ ਦੀ ਆਵਾਜ਼ ਵੀ ਬਦਲੀ-ਬਦਲੀ ਤੇ ਕਮਜ਼ੋਰੀ ਵਾਲੀ ਸੀ। ਭਾਵ ਉਨ੍ਹਾਂ ਦੀ ਗੱਲਬਾਤ ਤੋਂ ਸਾਫ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਨੇੜੇ ਦੇ ਦੋਸਤਾਂ ਤੇ ਪੁਰਾਣੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਜਿੰਨਾ ਬਚ ਸਕਦੇ ਹਨ, ਬਚਣ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News