ਕੀ ਘਰਾਂ ਤੇ ਦਫਤਰਾਂ ਦੇ AC ਕਾਰਨ ਫੈਲਦੈ ਕੋਰੋਨਾ ਵਾਇਰਸ ? ਜਾਣੋ ਅਸਲੀਅਤ

04/20/2020 6:00:02 PM

ਜਲੰਧਰ : ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਵੀ ਇਸ ਸਮੇਂ ਕੋਰੋਨਾ ਦੇ ਕਹਿਰ 'ਚੋਂ ਲੰਘ ਰਿਹਾ ਹੈ ਅਤੇ ਪੰਜਾਬ ਨੂੰ ਵੀ ਕੋਰੋਨਾ ਨੇ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ। ਲੋਕਾਂ 'ਚ ਕੋਰੋਨਾ ਨੂੰ ਲੈ ਕੇ ਇੰਨਾ ਜ਼ਿਆਦਾ ਡਰ ਬੈਠ ਗਿਆ ਹੈ ਕਿ ਉਹ ਸੋਚਦੇ ਹਨ ਕਿ ਘਰਾਂ ਅਤੇ ਦਫਤਰਾਂ 'ਚ ਲੱਗੇ ਏਅਰ ਕੰਡੀਸ਼ਨਰ (ਏ. ਸੀ.) ਕਾਰਨ ਵੀ ਇਹ ਵਾਇਰਸ ਫੈਲ ਰਿਹਾ ਹੈ। ਪਿਛਲੇ 2-3 ਦਿਨਾਂ ਤੋਂ ਅਚਾਨਕ ਗਰਮੀ ਵੱਧ ਗਈ ਹੈ ਅਤੇ ਲੋਕਾਂ ਨੂੰ ਏ. ਸੀ. ਦੀ ਲੋੜ ਮਹਿਸੂਸ ਹੋ ਰਹੀ ਹੈ ਪਰ ਨਾਲ ਹੀ ਸੋਸ਼ਲ ਮੀਡੀਆ ਅਤੇ ਵਟਸੈਅਪ ਗਰੁੱਪਾਂ ਦੇ ਮੈਸਜਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਰੱਖਿਆ ਹੈ ਕਿ ਏ. ਸੀ. ਕਾਰਨ ਕੋਰੋਨਾ ਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ। ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ 'ਚ ਏ. ਸੀ. ਬਾਰੇ ਆਸ਼ੰਕਾ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 48

PunjabKesari
ਕੀ ਸੱਚਮੁੱਚ AC ਕਾਰਨ ਕੋਰੋਨਾ ਵਾਇਰਸ ਫੈਲਦੈ?
ਇਸ ਬਾਰੇ ਗੱਲਬਾਤ ਕਰਦਿਆਂ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਇੱਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏ. ਸੀ. ਚਲਾਉਣਾ ਇੰਨਾ ਮੁੱਦਾ ਨਹੀਂ ਹੈ, ਜਿੰਨਾ ਕ੍ਰਾਸ ਵੈਂਟੀਲੇਸ਼ਨ ਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਕਮਰੇ 'ਚ ਲੱਗੇ ਵਿੰਡੋ ਏ. ਸੀ. ਦਾ ਇਗਜ਼ੌਸਟ ਚੰਗੀ ਤਰ੍ਹਾਂ ਨਾਲ ਬਾਹਰ ਹੋਵੇ ਅਤੇ ਅਜਿਹੇ ਖੇਤਰ 'ਚ ਨਾ ਜਾ ਰਿਹਾ ਹੋਵੇ, ਜਿੱਥੇ ਲੋਕ ਇਕੱਠੇ ਹੁੰਦੇ ਹਨ।

ਇਹ ਵੀ ਪੜ੍ਹੋ : ਕੁਦਰਤ ਦੀ ਪਈ ਦੋਹਰੀ ਮਾਰ ਨੇ ਝੰਬਿਆ ਪੰਜਾਬ ਦਾ ਕਿਸਾਨ, ਹਾੜ੍ਹੀ ਨੇ ਕਢਵਾਏ ਹਾੜ੍ਹੇ

ਡਾ. ਗੁਲੇਰੀਆ ਮੁਤਾਬਕ ਜੇਕਰ ਘਰ 'ਚ ਵਿੰਡੋ ਏ. ਸੀ. ਲੱਗਿਆ ਹੈ ਤਾਂ ਕਮਰੇ ਦੀ ਹਵਾ ਕਮਰੇ 'ਚ ਹੀ ਰਹੇਗੀ ਅਤੇ ਬਾਹਰ ਜਾਂ ਹੋਰ ਕਮਰਿਆਂ 'ਚ ਨਹੀਂ ਜਾਵੇਗੀ। ਇਸ ਲਈ ਘਰ 'ਚ ਵਿੰਡੋ AC ਜਾਂ ਗੱਡੀ 'ਚ AC ਲਾਉਣ ਨਾਲ ਕੋਈ ਮੁਸ਼ਕਲ ਨਹੀਂ ਹੈ ਪਰ ਇਸ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਕਮਰੇ 'ਚ ਲੱਗੇ ਵਿੰਡੋ ਏ. ਸੀ. ਦਾ ਇਗਜ਼ੌਸਟ ਚੰਗੀ ਤਰ੍ਹਾਂ ਨਾਲ ਬਾਹਰ ਹੋਵੇ।

ਇਹ ਵੀ ਪੜ੍ਹੋ : 16 ਹਾਟ ਸਪਾਟ ਦੇ ਨਾਲ ਜਲੰਧਰ ਸੂਬੇ 'ਚੋਂ ਪੁੱਜਾ ਦੂਜੇ ਤੇ ਦੇਸ਼ 'ਚੋਂ 59ਵੇਂ ਨੰਬਰ 'ਤੇ
ਇਹ ਵੀ ਪੜ੍ਹੋ : ਕੋਰੋਨਾ ਕਹਿਰ : ਪੰਜਾਬ 'ਚ ਡਰਾਉਣ ਵਾਲੀ ਹੈ 'ਮੌਤ', ਬੇਹੱਦ ਘੱਟ ਠੀਕ ਹੋ ਰਹੇ ਨੇ ਮਰੀਜ਼


Babita

Content Editor

Related News