ਜੂਨ ''84 ਸਿੱਖ ਲਾਪਤਾ ਮਾਮਲਾ : ਜਾਂਚ ਦਾ ਕੰਮ ਪੰਜਾਬ ਦਾ ਨਹੀਂ, ਕੇਂਦਰ ਸਰਕਾਰ ਦੀ ਜ਼ਿੰਮੇਵਾਰੀ - ਬਡੂੰਗਰ (ਵੀਡੀਓ)
Monday, Jun 19, 2017 - 07:13 AM (IST)
ਪਟਿਆਲਾ— ਸਾਕਾ ਨੀਲਾ ਤਾਰਾ ਦੌਰਾਨ ਲਾਪਤਾ ਹੋਏ ਸਿੱਖਾਂ ਦੇ ਮਸਲੇ 'ਤੇ ਜਾਂਚ ਦਾ ਕੰਮ ਕੇਂਦਰ ਸਰਕਾਰ ਦਾ ਹੈ, ਸੂਬਾ ਸਰਕਾਰਾਂ ਕੋਲ ਇਸ ਦਾ ਕੋਈ ਹੱਲ ਨਹੀਂ। ਇਹ ਕਹਿਣਾ ਹੈ ਐੱਸ.ਜੀ.ਪੀ.ਸੀ. ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ, ਬਡੂੰਗਰ ਨੇ ਇਹ ਬਿਆਨ ਐੱਸ.ਜੀ.ਪੀ.ਸੀ. ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਉਸ ਮੁਲਾਕਾਤ 'ਤੇ ਦਿੱਤਾ, ਜਿਸ 'ਚ ਉਨ੍ਹਾਂ ਵੱਲੋਂ ਮੁੱਖ ਮੰਤਰੀ ਅੱਗੇ ਐੱਸ.ਜੀ.ਪੀ.ਸੀ. ਦੇ ਤਿੰਨ ਲਾਪਤਾ ਮੈਂਬਰਾਂ ਦਾ ਮਸਲਾ ਉਠਾਇਆ ਗਿਆ।
ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਕਈ ਵਾਰ ਕਿਹਾ ਵੀ ਪਰ ਅੱਜ ਤਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
