ਬਹੁਚਰਚਿਤ ਅਮਰੀਕ ਸਿੰਘ ਕਤਲ ਕਾਂਡ ਦਾ ਮਾਸਟਰਮਾਈਂਡ ਦੁਬਈ ਤੋਂ ਗ੍ਰਿਫਤਾਰ

Friday, Feb 08, 2019 - 02:26 PM (IST)

ਬਹੁਚਰਚਿਤ ਅਮਰੀਕ ਸਿੰਘ ਕਤਲ ਕਾਂਡ ਦਾ ਮਾਸਟਰਮਾਈਂਡ ਦੁਬਈ ਤੋਂ ਗ੍ਰਿਫਤਾਰ

ਹੁਸ਼ਿਆਰਪੁਰ (ਜਸਵਿੰਦਰ,ਅਮਰੀਕ, ਵਰਿੰਦਰ ਪੰਡਿਤ, ਮੋਮੀ)— ਪੰਜਾਬ ਪੁਲਸ ਨੇ 2017 'ਚ ਗੜਦੀਵਾਲ 'ਚ ਹੋਏ ਬਹੁਚਰਚਿਤ ਅਮਰੀਕ ਸਿੰਘ ਕਤਲਕਾਂਡ ਦੇ ਮਾਸਟਰ ਮਾਈਂਡ ਪ੍ਰਭਜੋਤ ਸਿੰਘ ਜੋਤੀ ਨੂੰ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਜੋਤੀ ਜੋ ਅਮਰੀਕ ਸਿੰਘ ਹੱਤਿਆਕਾਂਡ 'ਚ ਮੁਖੀ ਦੋਸ਼ੀ ਸੀ, ਜਿਸ ਨੇ ਇਸ ਹੱਤਿਆ ਦੀ ਪੂਰੀ ਸਾਜ਼ਿਸ਼ ਦੁਬਈ 'ਚ ਬੈਠ ਕਰਕੇ ਰਚੀ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਨੂੰ ਇੰਟਰਪੋਲ ਦੀ ਮਦਦ ਨਾਲ ਦੁਬਈ 'ਚ ਗ੍ਰਿਫਤਾਰ ਕੀਤਾ ਅਤੇ ਫਿਰ ਉਸ ਨੂੰ ਭਾਰਤ ਲਿਆਂਦਾ ਗਿਆ, ਜਿਸ ਦਾ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇਕ ਭਰਾ ਜੰਗ ਬਹਾਦੁਰ ਹੈ ਜੋ ਕੈਨੇਡਾ ਬੈਠਾ ਹੋਇਆ ਹੈ ਉਹ ਅਜੇ ਪੁਲਸ ਦੀ ਹਿਰਾਸਤ ਤੋਂ ਬਾਹਰ ਹੈ। ਇਨ੍ਹਾਂ ਦੇ ਹੋਰ ਸਾਥੀ ਹਨ ਜੋ ਗ੍ਰਿਫਤਾਰ ਹੋ ਚੁੱਕੇ ਹਨ, ਉੱਥੇ ਪ੍ਰਭਜੋਤ ਸਿੰਘ ਜੋਤੀ ਦੀ ਗੱਲ ਕੀਤੀ ਜਾਵੇ ਤਾਂ ਉਸ 'ਤੇ ਹੋਰ ਥਾਣਿਆਂ 'ਚ ਨਸ਼ਾ ਤਸਕਰੀ, ਕਤਲ ਅਤੇ ਹੋਰ ਕੇਸ ਦਰਜ ਹਨ। ਟਾਂਡਾ ਪੁਲਸ ਇਸ ਨੂੰ ਵੱਡੀ ਕਾਮਯਾਬੀ ਮੰਨ ਰਹੀ ਹੈ।


author

Shyna

Content Editor

Related News