ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਉਡਾਣਾਂ ਲੇਟ

Tuesday, Dec 25, 2018 - 10:16 AM (IST)

ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਉਡਾਣਾਂ ਲੇਟ

ਅੰਮ੍ਰਿਤਸਰ (ਇੰਦਰਜੀਤ) - ਸੰਸਾਰਕ ਪੱਧਰ 'ਤੇ ਵਧ ਰਹੀ ਸੀਤ ਲਹਿਰ ਦੇ ਕਹਿਰ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਉਡਾਣਾਂ ਦਾ ਸਿਲਸਿਲਾ ਗੜਬੜਾ ਰਿਹਾ ਹੈ। ਬਾਹਰ ਤੋਂ ਆਉਣ ਵਾਲੀਆਂ ਉਡਾਣਾਂ ਲੇਟ ਚੱਲ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਏਅਰਪੋਰਟ 'ਤੇ ਲੋਕਲ ਉਡਾਣਾਂ ਦਾ ਸਿਲਸਿਲਾ ਲਗਭਗ ਆਮ ਵਾਂਗ ਰਿਹਾ। ਪੂਰਾ ਦਿਨ ਧੁੱਪ ਨਿਖਰੀ ਹੋਣ ਦੇ ਨਾਲ-ਨਾਲ ਸਵੇਰ ਤੋਂ ਹੀ ਏਅਰਪੋਰਟ 'ਤੇ ਧੁੰਦ ਨਹੀਂ ਸੀ, ਜਿਸ ਕਾਰਨ ਉਡਾਣਾਂ ਨੂੰ ਲੈਂਡ ਹੋਣ 'ਚ ਕੋਈ ਮੁਸ਼ਕਿਲ ਨਹੀਂ ਹੋਈ ਅਤੇ ਨਾ ਹੀ ਕੋਈ ਉਡਾਣ ਕਿਸੇ ਦੂਜੇ ਏਅਰਪੋਰਟ 'ਤੇ ਡਾਈਵਰਟ ਹੋਈ ਜਦਕਿ ਇਸ ਦੇ ਬਾਵਜੂਦ ਵੀ ਅੰਤਰਰਾਸ਼ਟਰੀ ਉਡਾਣਾਂ ਲੇਟ ਰਹੀਆਂ । 

ਜਾਣਕਾਰੀ ਮੁਤਾਬਕ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਣ ਗਿਣਤੀ ਐੱਸ. ਜੀ - 56 ਆਪਣੇ ਨਿਰਧਾਰਤ ਸਮੇਂ 11 : 50 ਦੀ ਥਾਂ ਬਾਅਦ ਦੁਪਹਿਰ 1 : 10 'ਤੇ ਪਹੁੰਚੀ। ਇੰਡੀਗੋ ਏਅਰਲਾਈਨਜ਼ ਦੀ ਬੈਂਗਲੌਰ ਦੀ ਉਡਾਣ ਗਿਣਤੀ 6 ਈ-477 ਆਪਣੇ ਨਿਰਧਾਰਤ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੀ। ਕਤਰ-ਏਅਰਲਾਈਨਜ਼ ਦੀ ਦੋਹਾ ਤੋਂ ਆਉਣ ਵਾਲੀ ਉਡਾਣ ਗਿਣਤੀ ਪੀ. ਆਰ -549 ਆਪਣੇ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੀ। ਇਸ ਤੋਂ ਇਲਾਵਾ ਤੁਰਕਮੇਨਿਸਤਾਨ ਏਅਰਲਾਈਨਜ਼ ਦੀ ਅਸ਼ਗਾਬਾਤ ਤੋਂ ਆਉਣ ਵਾਲੀ ਅੰਤਰਰਾਸ਼ਟਰੀ ਉਡਾਣ ਆਪਣੇ ਨਿਰਧਾਰਤ ਸਮੇਂ ਬਾਅਦ ਦੁਪਹਿਰ 3 .05 ਦੇ ਸਥਾਨ 'ਤੇ ਇਕ ਘੰਟਾ 20 ਮਿੰਟ ਲੇਟ ਪਹੁੰਚੀ।


author

rajwinder kaur

Content Editor

Related News