ਲੁਧਿਆਣਾ ਸਕੂਲ ਹਾਦਸੇ ਤੋਂ ਬਾਅਦ ਨਿਰਮਾਣ ਕਾਰਜਾਂ ਨੂੰ ਲੈ ਕੇ ਸਖ਼ਤੀ ਵਰਤਣ ਦੇ ਨਿਰਦੇਸ਼

Friday, Aug 25, 2023 - 03:52 PM (IST)

ਲੁਧਿਆਣਾ ਸਕੂਲ ਹਾਦਸੇ ਤੋਂ ਬਾਅਦ ਨਿਰਮਾਣ ਕਾਰਜਾਂ ਨੂੰ ਲੈ ਕੇ ਸਖ਼ਤੀ ਵਰਤਣ ਦੇ ਨਿਰਦੇਸ਼

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਲੁਧਿਆਣਾ ਦੇ ਬੱਦੋਵਾਲ ਸਥਿਤ ਸਰਕਾਰੀ ਸਕੂਲ ’ਚ ਹੋਏ ਹਾਦਸੇ ਤੋਂ ਸਬਕ ਲੈਂਦਿਆਂ ਸਕੂਲਾਂ ’ਚ ਹੋਣ ਵਾਲੇ ਨਿਰਮਾਣ ਕਾਰਜਾਂ ਨੂੰ ਲੈ ਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਵਾਉਣ ਦੀ ਜਿੰਮੇਵਾਰੀ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਅਧੀਨ ਬਣਨ ਵਾਲੀ ਕਮੇਟੀ ਦੀ ਹੋਵੇਗੀ। ਜਾਣਕਾਰੀ ਮੁਤਾਬਿਕ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਵਿਨੇਯ ਬੁਬਲਾਨੀ ਵਲੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪਿ੍ਰੰਸੀਪਲਾਂ ਨੂੰ ਜਾਰੀ ਕੀਤੇ ਗਏ ਪੱਤਰ ’ਚ ਸਖ਼ਤ ਹਿਦਾਇਤ ਦਿੱਤੀ ਗਈ ਹੈ ਕਿ ਸਕੂਲ ’ਚ ਕਿਸੇ ਵੀ ਤਰ੍ਹਾਂ ਦਾ ਸਿਵਲ ਨਿਰਮਾਣ ਕਾਰਜ ਚੱਲ ਰਿਹਾ ਹੋਣ ਦੌਰਾਨ ਹਰ ਹਾਲ ’ਚ ਇਹ ਯਕੀਨੀ ਕੀਤਾ ਜਾਵੇ ਕਿ ਰਾਜ ਦੇ ਲੋਕ ਨਿਰਮਾਣ ਵਿਭਾਗ ਵਲੋਂ ਜਾਰੀ ਸੇਫ਼ਟੀ ਨਾਰਮਸ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਤਾਂ ਕਿ ਸਕੂਲ ਖ਼ੇਤਰ ’ਚ ਹੋਣ ਵਾਲੇ ਨਿਰਮਾਣ ਕਾਰਜਾਂ ਕਾਰਦ ਕਿਸੇ ਵੀ ਤਰ੍ਹਾਂ ਦੇ ਜੋਖ਼ਮ ਦੀ ਸਥਿਤੀ ਪੈਦਾ ਨਾ ਹੋਵੇ। ਇਹ ਵੀ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਸਕੂਲ ਦੇ ਜਿਸ ਹਿੱਸੇ ਵਿ’ਚ ਨਿਰਮਾਣਕਾਰਜ ਚੱਲ ਰਿਹਾ ਹੋਵੇ, ਉਥੇ ਕਿਸੇ ਵੀ ਹਾਲਤ ’ਚ ਨਾ ਤਾਂ ਕੋਈ ਵਿਦਿਆਰਥੀ ਜਾਵੇ ਅਤੇ ਨਾ ਹੀ ਸਕੂਲ ਸਟਾਫ਼ ਦੇ ਕਿਸੇ ਮੈਂਬਰ ਨੂੰ ਜਾਣ ਦਿੱਤਾ ਜਾਵੇ। ਨਿਰਮਾਣ ਸਥਾਨਾਂ ’ਤੇ ਸਿਰਫ਼ ਨਿਰਮਾਣ ਕਾਰਜਾਂ ਦੇ ਨਾਲ ਜੁੜੇ ਹੋਏ ਲੋਕ ਹੀ ਜਾਣ।

ਇਹ ਵੀ ਪੜ੍ਹੋ : ਡਾਕਟਰਾਂ ਦੇ ਵਿਰੋਧ ਪਿੱਛੋਂ ਸਰਕਾਰ ਨੇ ਮੁਲਤਵੀ ਕੀਤੀਆਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀਆਂ ਨਵੀਆਂ ਹਦਾਇਤਾਂ 

ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਨਿਰਮਾਣ ਕਾਰਜ ਕੋਲ ਸਬੰਧਤ ਠੇਕੇਦਾਰ ਵਲੋਂ ਨਿਰਮਾਣ ਦੇ ਜੋਖਮ ਸਬੰਧੀ ਚੇਤਾਵਨੀ ਬੋਰਡ ਵੀ ਸਥਾਪਿਤ ਕੀਤਾ ਜਾਵੇ। ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਜੇਕਰ ਬਹੁਮੰਜ਼ਲਾ ਇਮਾਰਤ ਦੇ ਕਿਸੇ ਹਿੱਸੇ ਵਿਚ ਨਿਰਮਾਣ ਹੋਣਾ ਹੈ ਤਾਂ ਕੰਮ ਦੀ ਜਰੂਰਤ ਮੁਤਾਬਿਕ ਹੀ ਸਾਮਾਨ ਦੀ ਸਪਲਾਈ ਹੋਵੇ, ਨਾ ਕਿ ਇਕ ਵਾਰ ਵਿਚ ਹੀ ਸਾਰਾ ਮਟੀਰੀਅਲ ਇਕੱਠਾ ਕਰਕੇ ਰੱਖ ਦਿੱਤਾ ਜਾਵੇ। ਇਹ ਵੀ ਧਿਆਨ ਰੱਖਿਆ ਜਾਵੇ ਕਿ ਤੋੜਫੋੜ ਦੌਰਾਨ ਇਕੱਠਾ ਹੋਣ ਵਾਲੇ ਮਲਬੇ ਨੂੰ ਵੀ ਇਕ-ਦੋ ਦਿਨ ਦੇ ਅੰਦਰ ਚੁਕਵਾ ਦਿੱਤਾ ਜਾਵੇ। ਇਸ ਦੇ ਨਾਲ ਹੀ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਸਕੂਲਾਂ ਵਿਚ ਹੋਣ ਵਾਲੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਅਧੀਨ ਕੰਮ ਕਰਨ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ, ਜੂਨੀਅਰ ਇੰਜਨੀਅਰ ਅਤੇ ਤਕਨੀਕੀ ਗਿਆਨ ਰੱਖਣ ਵਾਲੇ ਮੈਬਰਾਂ ਨੂੰ ਲੈ ਕੇ ਤਿੰਨ ਜਾਂ ਫਿਰ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨਗੇ, ਜੋ ਕਿ ਹਫ਼ਤੇ ’ਚ ਦੋ ਵਾਰ ਨਿਰਮਾਣ ਕਾਰਜਾਂ ਵਾਲੇ ਸਕੂਲਾਂ ਦੀ ਵਿਜ਼ਿਟ ਕਰਕੇ ਯਕੀਨੀ ਕਰੇਗੀ ਕਿ ਸੁਰੱਖਿਆ ਸਬੰਧੀ ਸਾਰੇ ਮਾਪਦੰਡ ਅਪਨਾਏ ਗਏ ਹਨ।

ਇਹ ਵੀ ਪੜ੍ਹੋ : ਹੋਰ ਭਿਆਨਕ ਹੋ ਸਕਦਾ ਸੀ ਹਾਦਸਾ, ਸਟਾਫ਼ ਰੂਮ ਦੇ ਨਾਲ ਵਾਲੀ ਜਮਾਤ ’ਚ ਪੜ੍ਹ ਰਹੇ ਸਨ 40 ਵਿਦਿਆਰਥੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News