2 ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਹੋਈ ਦੋਸਤੀ, ਪ੍ਰੇਮ ਜਾਲ ’ਚ ਫਸਾ ਕੇ ਲੁੱਟੀ ਨਾਬਾਲਿਗਾ ਦੀ ਪੱਤ

Sunday, Apr 02, 2023 - 01:25 PM (IST)

2 ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਹੋਈ ਦੋਸਤੀ, ਪ੍ਰੇਮ ਜਾਲ ’ਚ ਫਸਾ ਕੇ ਲੁੱਟੀ ਨਾਬਾਲਿਗਾ ਦੀ ਪੱਤ

ਲੁਧਿਆਣਾ (ਤਰੁਣ) :16 ਸਾਲਾ ਕੁੜੀ ਦੀ ਇੰਸਟਾਗ੍ਰਾਮ ’ਤੇ ਇਕ ਮੁੰਡੇ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਅੰਤ ਵਿਚ ਨੌਜਵਾਨ ਨੇ ਨਾਬਾਲਗ ਲੜਕੀ ਨੂੰ ਪ੍ਰੇਮ ਜਾਲ ਵਿਚ ਫਸਾਇਆ ਅਤੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਜਬਰ-ਜ਼ਿਨਾਹ ਕਰ ਦਿੱਤਾ। ਕੁੜੀ ਕਈ ਦਿਨ ਗੁੰਮਸੁਮ ਹਾਲਤ ਵਿਚ ਰਹੀ। ਪਿਤਾ ਨੇ ਜਦੋਂ ਉਸ ਤੋਂ ਪੁੱਛਿਆ ਤਾਂ ਉਸ ਨੇ ਨੌਜਵਾਨ ਦੀ ਘਿਣਾਉਣੀ ਹਰਕਤ ਬਾਰੇ ਦੱਸ ਦਿੱਤਾ, ਜਿਸ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਧਰੀਆਂ-ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਪੁਲਸ ਨੇ ਲਾੜਾ ਪਰਿਵਾਰ ਕੀਤਾ ਗ੍ਰਿਫ਼ਤਾਰ

ਨਾਬਾਲਗ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਮਾਂ ਨਾਲ ਘਰਾਂ ਵਿਚ ਕੰਮ ਕਰਦੀ ਹੈ। ਗ਼ੁਲਾਮ ਉਰਫ ਆਰਿਅਨ ਨਾਮ ਦੇ ਲੜਕੇ ਨਾਲ ਉਸ ਦੀ 2 ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਦੋਸਤੀ ਹੋਈ। 12 ਮਾਰਚ ਨੂੰ ਗ਼ੁਲਾਮ ਨੇ ਉਸ ਨੂੰ ਮਿਲਣ ਲਈ ਬੁਲਾਇਆ। ਕਾਫੀ ਦਬਾਅ ਪਾਉਣ ’ਤੇ ਦੋਸਤੀ ਦੀ ਖਾਤਰ ਉਹ ਤਿਆਰ ਹੋ ਗਈ। ਗ਼ੁਲਾਮ ਉਸ ਨੂੰ ਬਾਲ ਸਿੰਘ ਨਗਰ ਕੋਲ ਇੰਡੀਆ ਗੇਟ ਵਿਖੇ ਮਿਲਿਆ। ਮੁਲਜ਼ਮ ਉਸ ਨੂੰ ਇਕ ਖਾਲ੍ਹੀ ਪਲਾਟ ਵਿਚ ਲੈ ਗਿਆ, ਜਿਥੇ ਰਾਤ ਦੇ ਹਨੇਰੇ ਵਿਚ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੇ ਉਸ ਨੂੰ ਧਮਕਾਇਆ ਅਤੇ ਮੂੰਹ ਖੋਲ੍ਹਣ ਬਦਲੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੀ ਅਹਿਮ ਜਾਣਕਾਰੀ

ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਕਰੀਬ 18 ਦਿਨ ਤੱਕ ਲੜਕੀ ਬੇਸੁੱਧ ਹਾਲਤ ਵਿਚ ਗੁੰਮਸੁਮ ਜਿਹੀ ਰਹਿਣ ਲੱਗੀ। 31 ਮਾਰਚ ਉਸ ਦੀ ਬੇਟੀ ਨੇ ਰੋਂਦੇ ਹੋਏ ਗ਼ੁਲਾਮ ਦੀ ਘਿਣਾਉਣੀ ਹਰਕਤ ਬਾਰੇ ਦੱਸਿਆ। ਉਧਰ ਜਾਂਚ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ’ਤੇ ਮੁਲਜ਼ਮ ਗ਼ੁਲਾਮ ਉਰਫ ਆਰਿਅਨ ਖ਼ਿਲਾਫ ਧਾਰਾ 376 ਪੋਕਸੋ ਐਕਟ ਅਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ। ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News