ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਪੰਜਾਬੀਆਂ ਲਈ ਕੀਤੀ ਅਹਿਮ ਪਹਿਲਕਦਮੀ

Wednesday, Nov 22, 2023 - 01:36 AM (IST)

ਜਲੰਧਰ (ਜ. ਬ.): ਵਿਸ਼ਵ ਪੱਧਰੀ ਮਨੁੱਖਤਾ ਦੇ ਪ੍ਰੇਰਨਾ ਸਰੋਤ ਅਤੇ ਅਧਿਆਤਮਕ ਨੇਤਾ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਪੰਜਾਬ 'ਚੋਂ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ 5000 ਤੋਂ ਵੱਧ ਲੋਕਾਂ ਨੂੰ ਨਸ਼ੇ ਦੇ ਖ਼ਿਲਾਫ਼ ਸਹੁੰ ਚੁੱਕਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਪੰਜਾਬ ਨੂੰ ਸ਼ਾਂਤੀਪੂਰਨ, ਊਰਜਾਵਾਨ, ਹਾਂਪੱਖੀ ਅਤੇ ਨਸ਼ਾ-ਮੁਕਤ ਬਣਾਉਣ ਲਈ ਸਮੂਹਿਕ ਸਮਰਪਣ ਦੀ ਭਾਵਨਾ ਵਧੀ ਹੈ। ਇਸ ’ਚ ਇਕ ਪਰਿਵਰਤਨਸ਼ੀਲ ਮੌਕਾ ਸੀ, ਜਿਸ ’ਚ ਗੁਰੂਦੇਵ ਨੇ ਹਾਜ਼ਰ ਲੋਕਾਂ ਨੂੰ ਡੂੰਘੇ ਅਤੇ ਡੂੰਘੇ ਧਿਆਨ ਦਾ ਅਨੁਭਵ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ - ਵਿਆਹ ਲਈ ਖ਼ਰੀਦੇ ਬੈਗ 'ਚ ਹੀ ਮਿਲੀ ਲਾੜੀ ਦੀ ਲਾਸ਼, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

ਉਨ੍ਹਾਂ ਕਿਹਾ, ‘‘ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ’ਚ ਕੰਮ ਕਰੋ, ਵੱਧ ਤੋਂ ਵੱਧ ਲੋਕਾਂ ਨੂੰ ਗਿਆਨ ਪ੍ਰਾਪਤੀ ਲਈ ਉਤਸ਼ਾਹਿਤ ਕਰੋ। ਜੇ ਕਿਤੇ ਅਜਿਹੀ ਜਗ੍ਹਾ ਹੈ ਜਿੱਥੇ ਸਾਰਿਆਂ ਦੇ ਦਿਲ ’ਚ ਗੁਰੂ ਹੈ, ਤਾਂ ਉਹ ਪੰਜਾਬ ਹੈ। ਗੁਰੂ ਦੀ ਚਮਕ ਇਥੇ ਮੌਜੂਦ ਹੈ।’’ ਇਸ ਸਮਾਗਮ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਤੋਂ ਲੋਕ ਸ਼ਾਮਲ ਹੋਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News