ਮਹਿੰਗਾਈ ਵਿਰੁੱਧ ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Sunday, Jun 17, 2018 - 01:00 AM (IST)

ਮਹਿੰਗਾਈ ਵਿਰੁੱਧ ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

 ਸ੍ਰੀ ਹਰਗੋਬਿੰਦਪੁਰ,   (ਬਾਬਾ, ਬੱਬੂ)-  ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਪ੍ਰਧਾਨ ਬਾਵਾ ਹਰਜੀਤ ਸਿੰਘ ਭੱਲਾ, ਬਾਬਾ ਸੋਨੂੰ ਭੱਲਾ ਦੀ ਅਗਵਾਈ ਹੇਠ ਸਿਟੀ ਚੌਕ ਸ੍ਰੀ ਹਰਗੋਬਿੰਦਪੁਰ ਵਿਖੇ ਕਾਂਗਰਸੀ ਆਗੂਆਂ ਵੱਲੋਂ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਭੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਵੱਧਣ ਨਾਲ ਇਸ ਦਾ ਸਿੱਧੇ ਤੌਰ ’ਤੇ ਅਸਰ ਦੇਸ਼ ਦੀ ਅਰਥ ਵਿਵਸਥਾ ਤੇ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਦੀ ਸੂਬੇ ’ਚ ਕਾਂਗਰਸ ਦੀ ਸਰਕਾਰ ਬਣੀ ਹੈ ਇਕ ਵਾਰੀ ਵੀ ਪੈਟਰੋਲੀਅਮ ਉਤਪਾਦਾਂ ਤੇ ਟੈਕਸ ਦੀਆਂ ਦਰਾਂ ਵਿਚ ਵਾਧਾ ਨਹੀਂ ਕੀਤਾ ਗਿਆ। 
ਇਸ ਮੌਕੇ ਬਾਬਾ ਜਗਦੀਸ਼ ਸਿੰਘ, ਬਾਬਾ ਜਗਦੀਪ ਸਿੰਘ, ਰਾਜਨ ਲੰੂਬਾ, ਰਿੱਕੀ ਭੱਲਾ, ਦਰਸ਼ਨ ਲਾਲ ਚੋਪਡ਼ਾ, ਲਾਲੀ ਭੱਲਾ, ਪਿੰਟਾ ਭੱਲਾ, ਰੋਮਾ ਭੱਲਾ, ਕਾਕੂ ਸਲਹੋਤਰਾ, ਰਾਕੇਸ਼ ਥਾਪਰ, ਰੁਪਿੰਦਰਜੀਤ ਸਿੰਘ, ਵਾਈਸ ਪ੍ਰਧਾਨ ਸੁਖਵਿੰਦਰ ਸਿੰਘ, ਜਸ਼ਨ ਚੀਮਾ, ਹਰਦੀਪ ਸਿੰਘ, ਮਾ. ਢਿਲੋਂ, ਰਣਜੀਤ ਸਿੰਘ, ਬੀਬੀ ਬਚਨੋ, ਸਤਨਾਮ ਸਿੰਘ, ਬਿੱਟੂ ਆਦਿ ਹਾਜ਼ਰ ਸਨ। 


Related News