ਭਾਰਤ-ਪਾਕਿ ਸਰਹੱਦ ’ਤੇ ਦਿਖਾਈ ਦਿੱਤਾ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ
Saturday, Jun 12, 2021 - 12:41 PM (IST)
ਅਜਨਾਲਾ (ਗੁਰਜੰਟ) - ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਭਾਰਤ-ਪਾਕਿ ਸਰਹੱਦ ਅਧੀਨ ਆਉਂਦੀ 32 ਬਟਾਲੀਅਨ ਦੀ ਬੀ.ਓ.ਪੀ ਸੁੰਦਰਗੜ੍ਹ ਵਿਖੇ ਬੀਤੀ ਰਾਤ ਗਿਆਰਾਂ ਵਜੇ ਦੇ ਕਰੀਬ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਰਹੱਦ ’ਤੇ ਇਕ ਡਰੋਨ ਦਿਖਾਈ ਦਿੱਤਾ। ਡਰੋਨ ਨੂੰ ਦੇਖਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜੁਆਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਇਸ ਘਟਨਾ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਇਲਾਕੇ ’ਚ ਸਰਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਗੱਲ ਦਾ ਸ਼ੱਕ ਹੈ ਕਿ ਡਰੋਨ ਉਨ੍ਹਾਂ ਵਾਲੇ ਪਾਸੇ ਕੀਤੇ ਕੋਈ ਇਤਰਾਜ਼ਯੋਗ ਵਸਤੂ ਤਾਂ ਨਹੀਂ ਸੁੱਟ ਕੇ ਗਿਆ।
ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)