ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ ''ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ
Thursday, Nov 02, 2023 - 06:32 PM (IST)
ਅੰਮ੍ਰਿਤਸਰ- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਥੇ ਹੁਣ ਗੁਰਦੁਆਰਾ ਸਾਹਿਬ ਦੇ ਲੰਗਰ 'ਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਹੋਰ ਸਾਮਾਨ ਖ਼ਰੀਦਣ ਦੀ ਲੋੜ ਨਹੀਂ ਪਵੇਗੀ। ਤੀਰਥ ਅਸਥਾਨ ਤੋਂ ਮਹਿਜ਼ ਢਾਈ ਕਿਲੋਮੀਟਰ ਪਹਿਲਾਂ ਡੇਰਾ ਬਾਬਾ ਨਾਨਕ ਕਾਰੀਡੋਰ ਤੋਂ ਸਸਤੇ ਵਿਚ ਲੈ ਸਕਣਗੇ। ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਹਿਲਕਦਮੀ 'ਤੇ ਇਕ ਸਟੋਰ ਖੋਲ੍ਹਿਆ ਗਿਆ ਹੈ। ਇੱਥੇ ਸੰਗਤ ਲਈ 2 ਤੋਂ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਾਜ਼ਾਰੀ ਰੇਟ ਤੋਂ ਸਸਤੇ ਭਾਅ 'ਤੇ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਇਟਲੀ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਤੋਂ ਇਕ ਹੋਰ ਸ਼ਹਿਰ ਲਈ ਸ਼ੁਰੂ ਹੋਈ ਸਿੱਧੀ ਉਡਾਣ
ਸੰਗਤਾਂ ਦੀ ਮੰਗ ਅਨੁਸਾਰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ ਉਹ ਟੈਂਡਰ ਰਜਿੰਦਰ ਸਿੰਘ ਅਤੇ ਡਾ: ਸੁਖਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਭਰਿਆ ਸੀ । ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ 'ਚ ਰੱਖੀਆਂ ਸਬਜ਼ੀਆਂ 'ਚ ਟਮਾਟਰ, ਹਰੀ ਮਿਰਚ, ਲਸਣ, ਅਦਰਕ ਅਤੇ ਗੰਢੇ ਸ਼ਾਮਲ ਹਨ ਜੋ ਪਾਕਿਸਤਾਨ 'ਚ ਬਹੁਤ ਮਹਿੰਗੇ ਹਨ। ਇਸ ਤੋਂ ਇਲਾਵਾ ਘਿਓ, ਚਾਹ ਪੱਤੀ, ਸੁੱਕਾ ਦੁੱਧ, ਚੌਲ, ਆਟਾ, ਚੀਨੀ ਅਤੇ ਹੋਰ ਸਮਾਨ ਸ਼ਾਮਲ ਹੈ। ਇਸ ਦੇ ਨਾਲ ਹੀ ਚੌਰ ਸਾਹਿਬ, ਕੜਾ, ਕੰਘਾ, ਕਿਰਪਾਨ, ਰੁਮਾਲਾ ਸਾਹਿਬ ਆਦਿ ਵੀ ਉਥੇ ਉਪਲਬਧ ਕਰਵਾਏ ਗਏ ਹਨ।
ਇਹ ਵੀ ਪੜ੍ਹੋ- ਲੰਡਨ ’ਚ 19 ਸਾਲਾ ਪੰਜਾਬੀ ਕੁੜੀ ਦਾ ਕਤਲ, ਚਾਕੂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸਾਂਝੀ ਪਹਿਲਕਦਮੀ 'ਤੇ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਾਂਘਾ ਤਿਆਰ ਕੀਤਾ ਗਿਆ ਸੀ। ਦੇਖਿਆ ਗਿਆ ਹੈ ਕਿ ਸੰਗਤਾਂ ਸਰਹੱਦ ਪਾਰ ਜਾ ਕੇ ਉਥੇ ਲੰਗਰ ਵਿਚ ਸਬਜ਼ੀਆਂ, ਫਲ ਅਤੇ ਪ੍ਰਸ਼ਾਦਾ ਆਦਿ ਵਰਤਾਉਂਦੀਆਂ ਹਨ। ਕਿਉਂਕਿ ਇਨ੍ਹਾਂ ਸਭ ਦੀ ਕੀਮਤ ਭਾਰਤ ਨਾਲੋਂ ਕਈ ਗੁਣਾ ਵੱਧ ਹੈ। ਇਸ ਸਬੰਧੀ ਸੰਗਤ ਵੱਲੋਂ ਮੰਗ ਕੀਤੀ ਗਈ ਹੈ ਕਿ ਉਪਰੋਕਤ ਵਸਤੂਆਂ ਦਾ ਪ੍ਰਬੰਧ ਗਲਿਆਰੇ ਦੇ ਅੰਦਰ ਹੀ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8