ਭਾਰਤੀ ਕਿਸਾਨ ਯੂਨੀਅਨ ਉਗਰਾਹਾਂ 11 ਜੂਨ ਤੋਂ ਲਗਾਵੇਗੀ ਐਕਸੀਅਨਾਂ ਦੇ ਦਫਤਰਾਂ ਅੱਗੇ ਪੱਕਾ ਮੋਰਚਾ

Saturday, Jun 09, 2018 - 07:36 AM (IST)

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ 11 ਜੂਨ ਤੋਂ ਲਗਾਵੇਗੀ ਐਕਸੀਅਨਾਂ ਦੇ ਦਫਤਰਾਂ ਅੱਗੇ ਪੱਕਾ ਮੋਰਚਾ

ਚੀਮਾ ਮੰਡੀ (ਗੋਇਲ) — ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਬਿਜਾਈ ਨੂੰ ਮੁੱਖ ਰਖਦੇ ਹੋਏ 10 ਜੂਨ ਤੋਂ ਖੇਤੀ ਮੋਟਰਾਂ ਲਈ ਲਗਾਤਾਰ ਘੱਟੋ-ਘੱਟ 10 ਘੰਟੇ ਬਿਜਲੀ ਦੇਣ ਦੀ ਮੰਗ ਨੂੰ ਲੈ ਕੇ 11 ਜੂਨ ਤੋਂ ਐਕਸੀਅਨਾਂ ਦੇ ਦਫਤਰਾਂ ਮੂਹਰੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬਲਾਕ ਸੁਨਾਮ ਤੋਂ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਮਿੱਥੀ 20 ਜੂਨ ਦਾ ਵਿਰੋਧ ਕਰਦੇ ਹੋਏ 10 ਜੂਨ ਤੋਂ ਝੋਨਾ ਲਗਾਉਣਗੇ ਤੇ ਇਸੇ ਲੜੀ ਤਹਿਤ ਉਹ ਸਰਕਾਰ ਤੋ ਮੰਗ ਕਰਦੇ ਹਨ ਕਿ ਖੇਤੀ ਮੋਟਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ 10 ਜੂਨ ਤੋਂ ਹੀ ਦੇਵੇ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ 11 ਜੂਨ ਤੋਂ ਬਿਜਲੀ ਬੋਰਡ ਦੇ ਐਕਸੀਅਨਾਂ ਦੇ ਦਫਤਰਾਂ ਅੱਗੇ ਪੱਕਾ ਮੋਰਚਾ ਲਾਉਣਗੇ । ਇਸ ਮੌਕੇ ਬਲਾਕ ਦੇ ਜਰਨਲ ਸਕੱਤਰ ਰਾਮਸਰਨ ਸਿੰਘ ਉਗਰਾਹਾਂ ਗੁਰਭਗਤ ਸਿੰਘ ਸ਼ਾਹਪੁਰਕਲਾਂ ਵੀ ਹਾਜ਼ਰ ਸਨ ।


Related News