ਅਮਰੀਕਾ ''ਚ 3 ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦੇ ਸਮੇਂ ਭਾਰਤੀ ਦੀ ਮੌਤ

08/09/2020 3:10:46 AM

ਨਿਊਯਾਰਕ - ਅਮਰੀਕਾ ਦੇ ਕੈਲੀਫੋਰਨੀਆ ਵਿਚ 3 ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦੇ ਵੇਲੇ 29 ਸਾਲਾਂ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਵਿਚ ਇਹ ਖਬਰ ਆਈ ਹੈ। ਲਾਸ ਏਜੰਲਸ ਟਾਈਮਸ ਦੀ ਖਬਰ ਮੁਤਾਬਕ, ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਉਹ ਬੁੱਧਵਾਰ ਦੀ ਸ਼ਾਮ ਫੇਸਨੋ ਕਾਉਂਟੀ ਵਿਚ ਆਪਣੇ ਘਰ ਨੇੜੇ ਰੀਡਲੇ ਬੀਚ 'ਤੇ ਘੁੰਮਣ ਆਇਆ ਸੀ। ਇਸ ਦੌਰਾਨ ਉਸ ਨੇ ਕਿੰਗਸ ਰੀਵਰ ਵਿਚ 3 ਬੱਚਿਆਂ ਨੂੰ ਡੁੱਬਦੇ ਦੇਖਿਆ। ਸੀ. ਐੱਨ. ਐੱਨ. ਨੇ ਰੀਡਲੇ ਪੁਲਸ ਵਿਭਾਗ ਦੇ ਕਮਾਂਡਰ ਮਾਰਕ ਐਡੀਗਰ ਦੇ ਹਵਾਲੇ ਤੋਂ ਕਿਹਾ ਕਿ 8 ਸਾਲ ਦੀਆਂ 2 ਬੱਚੀਆਂ ਅਤੇ 10 ਸਾਲ ਦਾ ਇਕ ਬੱਚਾ ਨਦੀ ਵਿਚ ਖੇਡ ਰਹੇ ਸਨ। ਇਸ ਦੌਰਾਨ ਇਕ ਲਹਿਰ ਉਨ੍ਹਾਂ ਨੂੰ ਵਹਾਅ ਕੇ ਪੁਲ ਹੇਠਾਂ ਲੈ ਗਈ। ਇਸ ਦੌਰਾਨ ਆਪਣੇ ਦੋਸਤਾਂ ਦੇ ਨਾਲ ਨਦੀ ਵਿਚ ਤੈਰ ਰਹੇ ਸਿੰਘ ਨੇ ਆਪਣੀ ਪੱਗ ਲਾਈ ਅਤੇ ਉਸ ਦੇ ਸਹਾਰੇ ਬੱਚਿਆਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਨ ਲੱਗਾ ਪਰ ਉਹ ਖੁਦ ਹੀ ਬੱਚਿਆਂ ਵੱਲੋਂ ਖਿੱਚਦੇ ਚੱਲਾ ਗਿਆ।

ਰੀਡਲੇ ਪੁਲਸ ਕਮਾਂਡਰ ਐਡੀਗਰ ਨੇ ਕਿਹਾ ਕਿ ਉਹ ਬੱਚਿਆਂ ਨੂੰ ਬਚਾਉਣ ਦੇ ਯਤਨ ਵਿਚ ਖੁਦ ਬਦ-ਕਿਸਮਤੀ ਨਾਲ ਪਾਣੀ ਵਿਚ ਡੁੱਬਦੇ ਚੱਲਾ ਗਿਆ ਅਤੇ ਵਾਪਸ ਨਾ ਨਿਕਲ ਸਕਿਆ। ਸਿੰਘ ਨੇ ਪਾਣੀ ਵਿਚ ਡੁੱਬਣ ਤੋਂ ਬਾਅਦ 40 ਮਿੰਟ ਤੱਕ ਕੋਈ ਹਰਕਤ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਐਡੀਗਰ ਨੇ ਕਿਹਾ ਕਿ ਇਸ ਦੌਰਾਨ ਉਥੋਂ ਲੰਘ ਰਹੇ ਲੋਕਾਂ ਨੇ 2 ਬੱਚਿਆਂ ਨੂੰ ਬਚਾ ਲਿਆ। ਇਕ 8 ਸਾਲਾ ਬੱਚੀ 15 ਮਿੰਟ ਤੱਕ ਪਾਣੀ ਵਿਚ ਡੁੱਬੀ ਰਹੀ ਅਤੇ ਫਿਰ ਉਸ ਨੂੰ ਵੀ ਬਚਾ ਲਿਆ ਗਿਆ। ਸ਼ੁੱਕਰਵਾਰ ਦੁਪਹਿਰ ਉਸ ਨੂੰ ਫ੍ਰੇਸਨੋ ਦੇ ਵੈਲੀ ਚਿਲਡ੍ਰਨ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿੰਘ 2 ਸਾਲ ਪਹਿਲਾਂ ਭਾਰਤ ਤੋਂ ਕੈਲੀਫੋਰਨੀਆ ਗਿਆ ਸੀ। ਉਸ ਦੀ ਯੋਜਨਾ ਟਰੱਕ ਚਲਾਉਣ ਦਾ ਕਾਰੋਬਾਰ ਕਰਨ ਦੀ ਸੀ।


Khushdeep Jassi

Content Editor

Related News