ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)

Saturday, Feb 26, 2022 - 08:59 AM (IST)

ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਲੱਗਣ ਕਾਰਨ ਉੱਥੇ ਫਸੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਰਤੀ ਅੰਬੈਂਸੀ ਵਿਚ ਪਨਾਹ ਲਈ ਹੋਈ ਹੈ ਪਰ ਉੱਥੇ ਇਨ੍ਹਾਂ ਨੂੰ ਸਿਰਫ ਇਕ ਵਕਤ ਦਾ ਖਾਣਾ ਹੀ ਨਸੀਬ ਹੋ ਰਿਹਾ ਹੈ। ਭਾਰਤੀ ਅੰਬੈਂਸੀ ’ਚ ਪਨਾਹ ਲਈ ਬੈਠੇ ਪੰਜਾਬ ਨਾਲ ਜੁੜੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਹੀ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਦਿਆਰਥੀ ਆ ਰਹੇ ਹਨ, ਜਿਸ ਕਾਰਨ ਗਿਣਤੀ 500 ਤੋਂ ਵੱਧ ਗਈ ਹੈ। ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਵੀ ਰਾਸ਼ਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਸਿਰਫ ਇਕ ਵਕਤ ਦਾ ਖਾਣਾ (ਦਾਲ-ਚੌਲ) ਹੀ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

PunjabKesari

ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਨੇ ਦੱਸਿਆ ਕਿ ਇਕ ਵਕਤ ਦੇ ਖਾਣੇ ਨਾਲ ਉਨ੍ਹਾਂ ਦਾ ਪੇਟ ਨਹੀਂ ਭਰਦਾ ਅਤੇ ਕੀਵ ਸ਼ਹਿਰ ਦੇ ਸਾਰੇ ਹੀ ਰੈਸਟੋਰੈਂਟ ਬੰਦ ਕੀਤੇ ਹੋਏ ਹਨ, ਜਿਸ ਕਾਰਨ ਉਹ ਬਾਹਰੋਂ ਵੀ ਖਾਣਾ ਨਹੀਂ ਲਿਆ ਸਕਦੇ।

PunjabKesari

ਵਿਦਿਆਰਥੀਆਂ ਅਨੁਸਾਰ ਉਹ ਫਿਲਹਾਲ ਭਾਰਤੀ ਅੰਬੈਂਸੀ ਵਿਚ ਆਪਣੀ ਜਾਨ ਨੂੰ ਸੁਰੱਖਿਅਤ ਕਰ ਰਹੇ ਹਨ ਅਤੇ ਕੋਈ ਵੀ ਬਾਹਰ ਜਾਣ ਤੋਂ ਡਰਦਾ ਹੈ ਪਰ ਭੁੱਖ ਲੱਗਣ ’ਤੇ 5-5 ਵਿਦਿਆਰਥੀਆਂ ਦਾ ਗਰੁੱਪ ਬਾਹਰ ਜਾਂਦਾ ਹੈ, ਜੋ ਸਿਰਫ ਗਰੋਸਰੀ ਸਟੋਰਾਂ ’ਚੋਂ ਖਾਣ ਲਈ ਕੁੱਝ ਸਮਾਨ ਖਰੀਦ ਕੇ ਲਿਆਉਂਦਾ ਅਤੇ ਫਿਰ ਇਕੱਠੇ ਬੈਠ ਸਾਰੇ ਖਾਂਦੇ ਹਨ।

ਇਹ ਵੀ ਪੜ੍ਹੋ : ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾਂ ਹੋਇਆ ਸੀ ਵਿਆਹ

PunjabKesari

ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿੱਥੇ ਵੀ ਹਨ, ਫਿਲਹਾਲ ਉੱਥੇ ਹੀ ਰਹਿਣ ਕਿਉਂਕਿ ਅੰਬੈਂਸੀ ਵਿਚ ਰਾਸ਼ਨ ਅਤੇ ਵਿਦਿਆਰਥੀਆਂ ਦੇ ਰਹਿਣ ਦੇ ਪ੍ਰਬੰਧ ਵੀ ਘੱਟ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਭਾਰਤੀ ਅੰਬੈਂਸੀ ਵੱਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਜੋ ਇੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਬੱਸਾਂ ਰਾਹੀਂ ਨਾਲ ਲੱਗਦੇ ਦੇਸ਼ ਹੰਗਰੀ ਜਾਂ ਪੋਲੈਂਡ ਵਿਖੇ ਲਿਆ ਕੇ ਉੱਥੋਂ ਭਾਰਤੀ ਜਹਾਜ਼ ਰਾਹੀਂ ਵਾਪਸ ਸੁਰੱਖਿਅਤ ਕੱਢਿਆ ਜਾ ਸਕੇ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News