ਕਈ ਘੰਟੇ ਚੱਲਿਆ ਇਨਕਮ ਟੈਕਸ ਵਿਭਾਗ ਵਲੋਂ ਗੁਰਦਾਸਪੁਰ ਦੀਆਂ ਫਰਮਾਂ ''ਚ ਕੀਤਾ ਸਰਵੇ, ਇਹ ਨਿਕਲੇ ਸਿੱਟੇ

Wednesday, Mar 07, 2018 - 07:05 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸ਼ਹਿਰ ਦੇ ਇਕ ਸਕੈਨਿੰਗ ਸੈਂਟਰ ਸਮੇਤ ਤਿੰਨ ਹਸਪਤਾਲਾਂ ਵਿਚ ਇਨਕਮ ਟੈਕਸ ਵਿਭਾਗ ਵਲੋਂ ਬੀਤੇ ਦਿਨ ਸ਼ੁਰੂ ਕੀਤਾ ਗਿਆ ਸਰਵੇ ਲਗਭਗ ਸਾਰੀ ਰਾਤ ਜਾਰੀ ਰਿਹਾ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਅਰੋੜਾ ਸਕੈਨਿੰਗ ਸੈਂਟਰ, ਅਰੋੜਾ ਹਸਪਤਾਲ, ਬੱਬਰ ਹਾਰਟ ਕੇਅਰ ਹਸਪਤਾਲ ਤੇ ਬੱਬਰ ਮਲਟੀ ਸਪੈਸ਼ਲਿਸਟ ਹਸਪਤਾਲ ਵਿਚ ਬੀਤੇ ਦਿਨ ਦੁਪਹਿਰ ਲਗਭਗ 12 ਵਜੇ ਇਹ ਸਰਵੇ ਕੀਤਾ ਗਿਆ ਸੀ। ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਅਰੋੜਾ ਹਸਪਤਾਲ ਤੇ ਅਰੋੜਾ ਸਕੈਨਿੰਗ ਸੈਂਟਰ ਤੇ ਤਾਂ ਸਰਵੇ ਰਾਤ ਲਗਭਗ 12 ਵਜੇ ਖਤਮ ਹੋ ਗਿਆ ਸੀ, ਜਦਕਿ ਬੱਬਰ ਗਰੁੱਪ ਦਾ ਸਰਵੇ ਸਵੇਰੇ ਲਗਭਗ 6 ਵਜੇ ਖਤਮ ਹੋਇਆ।
ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਹਰ ਕੀਤੇ ਸਰਵੇ ਵਿਚ ਦੋਵਾਂ ਹੀ ਪਾਰਟੀਆਂ ਨੂੰ ਆਪਣਾ-ਆਪਣਾ ਪੱਖ ਆਪਣੇ-ਆਪਣੇ ਵਕੀਲ ਦੇ ਮਾਧੀਅਮ ਨਾਲ ਰੱਖਣ ਦਾ ਪੂਰਾ ਮੌਕਾ ਦਿੱਤਾ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦਾ ਵਿਵਹਾਰ ਕਾਫੀ ਸਹਿਯੋਗ ਕਰਨ ਵਾਲਾ ਸੀ ਪਰ ਨਿਯਮ ਅਨੁਸਾਰ ਟੀਮਾਂ ਕਾਰਵਾਈ ਕਰਦੀਆਂ ਰਹੀਆਂ। ਇਸ ਸਰਵੇ ਨੂੰ ਲੈ ਕੇ ਸ਼ਹਿਰ ਵਿਚ ਕਾਫੀ ਡਰ ਦਾ ਵਾਤਾਵਰਨ ਬਣਿਆ ਰਿਹਾ ਹੈ।
ਕੀ ਕਹਿੰਦੇ ਹਨ ਇਨਕਮ ਟੈਕਸ ਅਧਿਕਾਰੀ
ਇਸ ਸਬੰਧੀ ਇਨਕਮ ਟੈਕਸ ਵਿਭਾਗ ਗੁਰਦਾਸਪੁਰ ਦੇ ਆਈ.ਟੀ.ਓ ਸੁਧੀਰ ਖੰਨਾ ਦਾ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਦੇ ਕਾਗਜ਼ਾਂ ਦੀ ਜਾਂਚ ਪੜਤਾਲ ਦੇ ਬਾਅਦ ਅਰੋੜਾ ਗਰੁੱਪ ਨੇ ਦੋ ਕਰੋੜ ਰੁਪਏ ਅਤੇ ਬੱਬਰ ਗਰੁੱਪ ਨੂੰ 75 ਲੱਖ ਰੁਪਏ ਦੀ ਪਹਿਲਾਂ ਭਰੀ ਇਨਕਮ ਟੈਕਸ ਰਿਟਰਨ ਤੋਂ ਇਲਾਵਾ ਇਹ ਆਮਦਨ ਸ਼ੋਅ ਕੀਤੀ ਹੈ ਅਤੇ ਇਸ ਰਾਸ਼ੀ 'ਤੇ ਉਨ੍ਹਾਂ ਨੂੰ ਟੈਕਸ ਜਮਾਂ ਕਰਵਾਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ 'ਤੇ ਟੈਕਸ ਜਮਾ ਕਰਵਾਉਣ ਦੀ ਆਖਰੀ ਮਿਤੀ 31 ਮਾਰਚ ਹੈ, ਜਦ 31 ਮਾਰਚ ਤੱਕ ਵਾਧੂ ਇਨਕਮ ਟੈਕਸ ਦੀ ਟੈਕਸ ਜਮਾਂ ਨਹੀਂ ਹੁੰਦਾ ਤਾਂ ਫਿਰ ਟੈਕਸ ਰਾਸ਼ੀ 'ਤੇ ਵਿਆਜ ਵੀ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਅਤੇ ਜ਼ਿਆਦਾ ਜਾਣਕਾਰੀ ਉਹੀ ਦੱਸ ਸਕਦੇ ਹਨ।


Related News