ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਦਫਤਰ ''ਚ ਛਾਪੇਮਾਰੀ

Wednesday, Sep 20, 2017 - 06:54 AM (IST)

ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਦਫਤਰ ''ਚ ਛਾਪੇਮਾਰੀ

ਸੁਨਾਮ ਊਧਮ ਸਿੰਘ ਵਾਲਾ(ਮੰਗਲਾ, ਬਾਂਸਲ)— ਇਨਕਮ ਟੈਕਸ ਵਿਭਾਗ ਪਟਿਆਲਾ ਦੀ ਟੀਮ ਨੇ ਆਈ. ਟੀ. ਓ. (ਟੀ. ਡੀ. ਐੱਸ.) ਵਿਕਰਮ ਸਿੰਘ ਦੀ ਅਗਵਾਈ ਵਿਚ ਨਗਰ ਕੌਂਸਲ ਦਫਤਰ 'ਚ ਛਾਪੇਮਾਰੀ ਕੀਤੀ । ਇਸ ਟੀਮ ਵਿਚ ਕਰਮਦੀਪ ਸਿੰਗਲਾ ਇੰਸਪੈਕਟਰ, ਕਰ ਸਹਾਇਕ ਜਰਨੈਲ ਸਿੰਘ ਸ਼ਾਮਿਲ ਸਨ, ਜਿਨ੍ਹਾਂ ਨੇ ਨਗਰ ਕੌਂਸਲ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ । ਆਈ. ਟੀ. ਓ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨਗਰ ਕੌਂਸਲ ਵੱਲੋਂ ਵੱਖ-ਵੱਖ ਸਮਿਆਂ 'ਤੇ ਠੇਕੇਦਾਰਾਂ ਨੂੰ ਜੋ ਭੁਗਤਾਨ ਕੀਤਾ ਗਿਆ ਹੈ,  ਉਸ 'ਤੇ ਲੱਗਦਾ ਟੀ. ਡੀ. ਐੱਸ. ਕੱਟ ਕੇ ਜਮ੍ਹਾ ਕਰਵਾਇਆ ਗਿਆ ਹੈ ਜਾਂ ਨਹੀਂ । ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਈ. ਓ. ਅਤੇ ਲੇਖਾਕਾਰ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਸਕਦੀ ਹੈ ।  ਇਸ ਸਬੰਧੀ ਈ. ਓ. ਸੁਨਾਮ ਨੇ ਕਿਹਾ ਕਿ ਛਾਪੇਮਾਰੀ ਦੇ ਉਦੇਸ਼ ਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ (ਈ. ਓ.) ਦੇ ਦਰਾਜ ਅਤੇ ਸਟਾਫ ਦੇ ਦਰਾਜਾਂ ਵਿਚੋਂ ਰਿਕਾਰਡ ਕੱਢ ਕੇ ਖਿਲਾਰ ਦਿੱਤਾ ਗਿਆ। ਓਧਰ, ਜਾਂਚ ਅਧਿਕਾਰੀਆਂ ਨੇ ਕਿਹਾ ਕਿ ਨਗਰ ਕੌਂਸਲ ਵਿਚ ਟੀ. ਡੀ. ਐੱਸ. ਸਬੰਧੀ ਸਾਰੀਆਂ ਬੇਨਿਯਮੀਆਂ ਨੂੰ ਲੱਭਣ ਵਿਚ ਸਮਾਂ ਲੱਗੇਗਾ ।


Related News