ਲੁਧਿਆਣਾ ''ਚ ਹਾਈ ਅਲਰਟ ਦੌਰਾਨ ਵਾਰਦਾਤਾਂ ਦੀ ਹੈਟ੍ਰਿਕ : ਕਰਫ਼ਿਊ ''ਚ 3 ਦਿਨਾਂ ਅੰਦਰ 3 ਵੱਡੀਆਂ ਵਾਰਦਾਤਾਂ

01/23/2022 10:49:58 AM

ਲੁਧਿਆਣਾ (ਰਾਜ) : ਇਕ ਪਾਸੇ ਮੀਂਹ ਦੀ ਝੜੀ ਲੱਗੀ ਹੈ, ਦੂਜੇ ਪਾਸੇ ਲੁਧਿਆਣਾ ਵਿਚ ਵਾਰਦਾਤਾਂ ਦੀ ਝੜੀ ਲੱਗੀ ਹੋਈ ਹੈ। ਲੁਟੇਰਿਆਂ ਨੇ ਕਰਫ਼ਿਊ ’ਚ 3 ਦਿਨਾਂ ਵਿਚ ਤਿੰਨ ਵੱਡੀਆਂ ਵਾਰਦਾਤਾਂ ਕਰ ਕੇ ਲੁਧਿਆਣਾ ਵਿਚ ਵਾਰਦਾਤਾਂ ਦੀ ਹੈਟ੍ਰਿਕ ਮਾਰੀ ਹੈ। ਪਹਿਲੀ ਵਾਰਦਾਤ ਵਿਚ ਨੇਪਾਲੀ ਨੌਕਰ ਨੇ ਆਪਣੇ ਮਾਲਕ ਨੂੰ ਬੇਹੋਸ਼ ਕਰ ਕੇ ਲੱਖਾਂ ਲੁੱਟ ਲਏ, ਜਦੋਂ ਕਿ ਦੂਜੀ ਵਾਰਦਾਤ ਵਿਚ ਗੰਨ ਪੁਆਇੰਟ ’ਤੇ ਪੈਟਰੋਲ ਲੁੱਟ ਲਿਆ ਗਿਆ। ਹੁਣ ਤੀਜੀ ਵਾਰਦਾਤ ਵਿਚ ਬਾਈਕ ਸਵਾਰ 3 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਦੋਸਤ ਨਾਲ ਜਾ ਰਹੇ ਵਿਦਿਆਰਥੀ ਤੋਂ ਸਵਿਫਟ ਡਿਜ਼ਾਇਰ ਕਾਰ ਲੁੱਟ ਲਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਣਤੰਤਰ ਦਿਵਸ ਅਤੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਹਾਈ ਅਲਰਟ ਹੈ। ਖੁਫ਼ੀਆ ਏਜੰਸੀਆਂ ਅੱਤਵਾਦੀ ਹਮਲੇ ਦੀ ਸੰਭਾਵਨਾ ਜਤਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਸੁਖਬੀਰ ਨੂੰ ਨਹੀਂ ਚਾਹੀਦੈ 'ਬਾਦਲ' ਦੇ ਨਾਂ ਦਾ ਸਹਾਰਾ

ਇਸੇ ਦੌਰਾਨ ਕਈ ਥਾਵਾਂ ’ਤੇ ਆਰ. ਡੀ. ਐਕਸ. ਵੀ ਬਰਾਮਦ ਹੋ ਚੁੱਕਾ ਹੈ ਪਰ ਲੁਧਿਆਣਾ ਪੁਲਸ ਸੋਸ਼ਲ ਮੀਡੀਆ ’ਤੇ ਫੋਟੋ ਪਾ ਕੇ ਨਾਕਾਬੰਦੀ ਦੀ ਖਾਨਾਪੂਰਤੀ ਕਰ ਰਹੀ ਹੈ। ਹਾਲਾਂਕਿ ਹੁਣ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਸੱਪ ਨਿਕਲ ਜਾਣ ਤੋਂ ਬਾਅਦ ਲਕੀਰ ਪਿੱਟਣ ਦਾ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਾਰਦਾਤ ਸ਼ੁੱਕਰਵਾਰ ਦੇਰ ਰਾਤ ਦੀ ਹੈ। ਭਾਰਤ ਨਗਰ ਚੌਂਕ ਕੋਲ ਰਹਿਣ ਵਾਲਾ ਨਮਨ ਗਰਗ ਲਵਲੀ ਯੂਨੀਵਰਸਿਟੀ ’ਚ ਪੜ੍ਹਾਉਂਦਾ ਹੈ, ਜਦੋਂ ਕਿ ਉਸ ਦੇ ਪਿਤਾ ਲੋਹਾ ਕਾਰੋਬਾਰੀ ਹਨ। ਨਮਨ ਗਰਗ ਆਪਣੇ ਦੋਸਤ ਕੁਸ਼ ਵਰਮਾ ਨਾਲ ਆਪਣੀ ਸਵਿੱਫਟ ਡਿਜ਼ਾਇਰ ਕਾਰ ’ਤੇ ਘਰੋਂ ਖਾਣਾ ਖਾਣ ਨਿਕਲੇ ਸਨ। ਦੋਵੇਂ ਦੋਸਤ ਜਦੋਂ ਰੋਟਰੀ ਕਲੱਬ ਰੋਡ ’ਤੇ ਉਨ੍ਹਾਂ ਨੇ ਆਨਲਾਈਨ ਆਰਡਰ ਕੇ ਖਾਣਾ ਮੰਗਵਾਇਆ ਅਤੇ ਨਗਰ ਨਿਗਮ ਦੇ ਆਫਿਸ ਜ਼ੋਨ-ਡੀ ਦੀ ਲੋਕੇਸ਼ਨ ਪਾ ਦਿੱਤੀ ਸੀ। ਇਸ ਲਈ ਉਹ ਫੂਡ ਡਲਿਵਰੀ ਬੁਆਏ ਦਾ ਉੱਥੇ ਇੰਤਜ਼ਾਰ ਕਰਨ ਲੱਗ ਗਏ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਨੇ 4 ਰਵਾਇਤੀ ਸੀਟਾਂ 'ਤੇ ਬਦਲੇ ਉਮੀਦਵਾਰ

ਜਦੋਂ ਨੌਜਵਾਨ ਖਾਣਾ ਦੇ ਕੇ ਚਲਾ ਗਿਆ ਤਾਂ ਉਹ ਦੋਵੇਂ ਖਾਣਾ ਖਾਣ ਲਈ ਗੱਡੀ ਤੋਂ ਬਾਹਰ ਨਿਕਲ ਆਏ ਅਤੇ ਉਥੇ ਹੀ ਖਾਣ ਲੱਗੇ। ਇਸ ਦੌਰਾਨ ਬਾਈਕ ’ਤੇ 3 ਅਣਪਛਾਤੇ ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਆਏ ਅਤੇ ਆਉਂਦੇ ਹੀ ਦੋਵਾਂ ਨੂੰ ਹਥਿਆਰਾਂ ਦੀ ਨੋਕ ’ਤੇ ਲੈ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨਵਲ ਗਰਗ ਤੋਂ 1500 ਕੈਸ਼ ਅਤੇ ਮੋਬਾਇਲ ਖੋਹ ਲਿਆ। ਇਸੇ ਤਰ੍ਹਾਂ ਉਸ ਦੇ ਦੋਸਤ ਤੋਂ 2500 ਰੁਪਏ ਤੇ ਮੋਬਾਇਲ ਖੋਹ ਲਿਆ, ਨਾਲ ਹੀ ਉਸ ਦੀ ਸਵਿੱਫਟ ਡਿਜ਼ਾਇਰ ਲੈ ਕੇ ਫ਼ਰਾਰ ਹੋ ਗਏ। ਨਮਨ ਗਰਗ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਆਪਣੇ ਪਿਤਾ ਨੂੰ ਦੱਸਿਆ। ਫਿਰ ਇਸ ਤੋਂ ਬਾਅਦ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਤੋਂ ਬਾਅਦ ਸਾਰੇ ਪੁਲਸ ਅਧਿਕਾਰੀ ਅਤੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਮੌਕੇ ’ਤੇ ਪੁੱਜ ਗਈ।
ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ
ਜਾਂਚ ਦੌਰਾਨ ਪੁਲਸ ਨੂੰ ਘਟਨਾ ਸਥਾਨ ਦੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਹਾਲਾਂਕਿ ਫੁਟੇਜ ਕਲੀਅਰ ਨਹੀਂ ਹੈ, ਜਿਸ ਵਿਚ ਲੁਟੇਰੇ ਦੂਰ ਨਜ਼ਰ ਆ ਰਹੇ ਹਨ ਪਰ ਪੁਲਸ ਨੇ ਉਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News