ਲੁਧਿਆਣਾ 'ਚ ਫਿਰ ਵਾਪਰੀ ਵੱਡੀ ਵਾਰਦਾਤ, ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ

Tuesday, Jun 20, 2023 - 03:25 PM (IST)

ਲੁਧਿਆਣਾ 'ਚ ਫਿਰ ਵਾਪਰੀ ਵੱਡੀ ਵਾਰਦਾਤ, ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ

ਲੁਧਿਆਣਾ (ਰਾਜ) : ਲੁਧਿਆਣਾ 'ਚ ਪਿਛਲੇ ਦਿਨੀਂ ਹੋਈ ਵੱਡੀ ਲੁੱਟ ਦੀ ਘਟਨਾ ਮਗਰੋਂ ਅੱਜ ਫਿਰ ਜ਼ਿਲ੍ਹੇ 'ਚ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਾਂਧੀ ਨਗਰ ਮਾਰਕਿਟ 'ਚ ਦਿਨ-ਦਿਹਾੜੇ ਇਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਗਈ। ਇਸ ਘਟਨਾ 'ਚ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਡੀ. ਐੱਮ. ਸੀ. ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗਾਂਧੀ ਨਗਰ ਮਾਰਕਿਟ 'ਚ ਦੁਪਹਿਰ ਦੇ ਸਮੇਂ ਐਕਟਿਵਾ ਸਵਾਰ ਨੌਜਵਾਨ ਦਾ ਕੁੱਝ ਨੌਜਵਾਨ ਪਿੱਛਾ ਕਰ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਅਪਡੇਟ

PunjabKesari

ਆਪਣੀ ਜਾਨ ਬਚਾਉਣ ਲਈ ਐਕਟਿਵਾ ਸਵਾਰ ਨੌਜਵਾਨ ਇਕ ਦੁਕਾਨ ਅੰਦਰ ਵੜ ਗਿਆ, ਜਿਸ ਦਾ ਪਿੱਛਾ ਕਰਦੇ ਆ ਰਹੇ ਨੌਜਵਾਨਾਂ ਨੇ ਉਸ ਦੇ ਢਿੱਡ 'ਚ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕਰ ਦਿੱਤਾ।

ਇਹ ਵੀ ਪੜ੍ਹੋ : CM ਮਾਨ ਦੀ ਕੇਂਦਰ ਨੂੰ ਵੱਡੀ ਚਿਤਾਵਨੀ, ਰਾਜਪਾਲ ਦੇ Love Letters 'ਤੇ ਵੀ ਬੋਲੇ ਧਮਾਕੇਦਾਰ ਬੋਲ (ਵੀਡੀਓ)

PunjabKesari

ਇਸ ਘਟਨਾ ਦੌਰਾਨ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉੱਥੇ ਹੀ ਆਸ-ਪਾਸ ਦੇ ਲੋਕ ਜਿਵੇਂ ਹੀ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ। ਲੋਕਾਂ ਨੇ ਤੁਰੰਤ ਨੌਜਵਾਨ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ। ਮੌਕੇ 'ਤੇ ਡਵੀਜ਼ਨ ਨੰਬਰ-4 ਦੀ ਪੁਲਸ ਪਹੁੰਚ ਚੁੱਕੀ ਹੈ। ਪੁਲਸ ਵੱਲੋਂ ਘਟਨਾ ਵਾਲੇ ਥਾਂ ਤੋਂ ਇਕ ਖੋਲ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News