ਲੁਧਿਆਣਾ ''ਚ ਲੈਂਟਰ ਡਿਗਣ ਕਾਰਨ ਇਕ ਮਜ਼ਦੂਰ ਸਣੇ 11 ਮੱਝਾਂ ਦੀ ਮੌਤ

Saturday, Feb 05, 2022 - 11:08 AM (IST)

ਲੁਧਿਆਣਾ ''ਚ ਲੈਂਟਰ ਡਿਗਣ ਕਾਰਨ ਇਕ ਮਜ਼ਦੂਰ ਸਣੇ 11 ਮੱਝਾਂ ਦੀ ਮੌਤ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਚਾਹੜ ਵਿਖੇ ਬੀਤੀ ਰਾਤ ਲੈਂਟਰ ਡਿਗਣ ਨਾਲ ਇਕ ਮਜ਼ਦੂਰ ਸਮੇਤ 11 ਮੱਝਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਥਾਣਾ ਲਾਡੋਵਾਲ ਦੇ ਮੁਖੀ ਗੁਰਸ਼ਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਗ੍ਹਾ 'ਤੇ ਡੇਅਰੀ ਬਣੀ ਹੋਈ ਸੀ, ਜਿਸ 'ਚ 15-20 ਮੱਝਾਂ ਰੱਖੀਆਂ ਹੋਈਆਂ ਸੀ।

ਇਨ੍ਹਾਂ ਮੱਝਾਂ ਦੀ ਦੇਖਭਾਲ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਨਾਰਾਇਣ ਦਾਸ ਕਰਦਾ ਸੀ। ਬੀਤੀ ਰਾਤ ਤਕਰੀਬਨ ਇਕ ਵਜੇ ਅਚਾਨਕ ਲੈਂਟਰ ਡਿਗਣ ਕਾਰਨ ਮਜ਼ਦੂਰ ਨਾਰਾਇਣ ਦਾਸ ਅਤੇ 11 ਮੱਝਾਂ ਦੀ ਮੌਕੇ 'ਤੇ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਐਨ. ਡੀ. ਆਰ. ਐੱਸ. ਦੀ ਟੀਮ ਨੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
       


author

Babita

Content Editor

Related News