ਸਾਲ 2023 ’ਚ ਥਾਣਾ ਸਦਰ ਦੀ ਪੁਲਸ ਨੇ 44 ਨਸ਼ਾ ਸਮੱਗਲਰ, 50 ਭਗੌੜੇ ਕੀਤੇ ਗ੍ਰਿਫ਼ਤਾਰ

Sunday, Dec 31, 2023 - 05:27 PM (IST)

ਸਾਲ 2023 ’ਚ ਥਾਣਾ ਸਦਰ ਦੀ ਪੁਲਸ ਨੇ 44 ਨਸ਼ਾ ਸਮੱਗਲਰ, 50 ਭਗੌੜੇ ਕੀਤੇ ਗ੍ਰਿਫ਼ਤਾਰ

ਜਲੰਧਰ ( ਮਹੇਸ਼)- ਸਾਲ 2023 ’ਚ ਥਾਣਾ ਸਦਰ ਕਮਿਸ਼ਨਰੇਟ ਜਲੰਧਰ ’ਚ 1 ਜਨਵਰੀ ਤੋਂ 30 ਦਸੰਬਰ ਤੱਕ ਵੱਖ-ਵੱਖ ਮਾਮਲਿਆਂ ਸਬੰਧੀ ਕੁੱਲ 232 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ ਥਾਣਾ ਸਦਰ ਦੀ ਪੁਲਸ ਨੇ ਵੱਡੇ-ਵੱਡੇ ਅਪਰਾਧਿਕ ਮਾਮਲਿਆਂ ਨੂੰ ਟਰੇਸ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਥਾਣਾ ਸਦਰ ਦੇ ਮੁਖੀ ਇੰਸ. ਭਰਤ ਮਸੀਹ ਲੱਧੜ ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ’ਚ ਫੜੇ ਗਏ ਭਗੌੜੇ 3 ਮੁਲਜ਼ਮਾਂ ਜਸਕੀਰਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਖੇੜਾ, ਹਰਜਿੰਦਰ ਪਾਲ ਸੱਤੂ ਪੁੱਤਰ ਦੀਨਾ ਰਾਮ ਵਾਸੀ ਮੁਹੱਲਾ ਨਿੰਮਾਂ ਵਾਲਾ ਜਮਸ਼ੇਰ ਖ਼ਾਸ ਅਤੇ ਸੁਨੀਲ ਕੁਮਾਰ ਪੁੱਤਰ ਜੱਗੀ ਦੀ ਗ੍ਰਿਫ਼ਤਾਰੀ ਵਿਖਾਉਂਦੇ ਹੋਏ ਦਿੱਤੀ।

ਐੱਸ. ਐੱਚ. ਓ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੇ ਸਾਲ ਭਰ ’ਚ ਵੱਖ-ਵੱਖ ਅਪਰਾਧਿਕ ਮਾਮਲਿਆਂ ’ਚ 50 ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਅਸਲਾ ਐਕਟ ਦੇ 2 ਕੇਸ ਦਰਜ ਕਰ ਕੇ 3 ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹਰਦੋ-ਫਰਾਲਾ ਤੇ ਲਖਨਪਾਲ ਪਿੰਡਾਂ ਦੇ ਕਤਲ ਕੇਸਾਂ ਨੂੰ ਟਰੇਸ ਕੀਤਾ। ਆਬਕਾਰੀ ਐਕਟ ਤੇ ਐੱਨ. ਡੀ. ਪੀ. ਐੱਸ. ਐਕਟ ਦੇ 35 ਕੇਸਾਂ ’ਚ ਨਾਮਜ਼ਦ ਮੁਲਜ਼ਮ ਬਲਬੀਰ ਸਿੰਘ ਕਾਲਾ ਕਾਦੀਆਂਵਾਲੀ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਬਣਾਈ 26 ਲੱਖ 1 ਹਜ਼ਾਰ 107 ਰੁਪਏ ਦੀ ਨਾਜਾਇਜ਼ ਜਾਇਦਾਦ ਦਿੱਲੀ ਅਥਾਰਿਟੀ ਨੂੰ ਭੇਜ ਕੇ ਜ਼ਬਤ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਝਾਕੀ 'ਤੇ ਰੱਖਿਆ ਮੰਤਰਾਲੇ ਦੇ ਸਪੱਸ਼ਟੀਕਰਨ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ

ਨਸ਼ਿਆਂ ਵਿਰੁੱਧ ਤਿੱਖੀ ਮੁਹਿੰਮ ਚਲਾਉਂਦੇ ਹੋਏ 33 ਕੇਸ ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਵਿਖੇ ਦਰਜ ਕੀਤੇ ਗਏ। 44 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 400 ਗ੍ਰਾਮ ਅਫ਼ੀਮ, 5 ਕਿੱਲੋ ਚੂਰਾ ਪੋਸਤ, 2802 ਨਸ਼ੇ ਵਾਲੀਆਂ ਗੋਲ਼ੀਆਂ, 380 ਨਸ਼ੇ ਵਾਲੇ ਕੈਪਸੂਲ, 5 ਗ੍ਰਾਮ ਆਈਸ ਅਤੇ 810.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਆਬਕਾਰੀ ਐਕਟ ਦੇ 51 ਕੇਸ ਦਰਜ ਕੀਤੇ ਗਏ ਤੇ 51 ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ’ਚੋਂ 12 ਲੱਖ 21 ਹਜ਼ਾਰ 750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ।

ਨਸ਼ਾ ਛੱਡਣ ਦੇ ਚਾਹਵਾਨ 44 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ/ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਚੋਰੀ ਦੇ 20 ਮਾਮਲਿਆਂ ਨੂੰ ਟਰੇਸ ਕਰਦੇ ਹੋਏ 2 ਲੱਖ 4 ਹਜ਼ਾਰ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ। ਲੁੱਟ-ਖੋਹ ਦੇ 14 ਕੇਸ ਟਰੇਸ ਕਰਕੇ 30,550 ਰੁਪਏ ਬਰਾਮਦ ਕੀਤੇ ਗਏ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸ਼ਾਨਦਾਰ ਪੁਲਸ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਮੁਖੀ ਵੱਲੋਂ 15 ਅਗਸਤ ਨੂੰ ਇੰਸ. ਭਰਤ ਮਸੀਹ ਲੱਧੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਯਾਦਾਂ ’ਚ ਸਾਲ 2023: 'ਬਾਬਾ ਬੋਹੜ' ਦੇ ਦਿਹਾਂਤ ਸਣੇ ਪੰਜਾਬ ਦੀ ਸਿਆਸਤ ’ਚ ਹੋਈਆਂ ਇਹ ਵੱਡੀਆਂ ਘਟਨਾਵਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News