ਪੰਜਾਬ ’ਚ ਅਜੇ 5 ਦਿਨਾਂ ਤਕ ਸੀਤ ਲਹਿਰ ਤੇ ਧੁੰਦ ਤੋਂ ਪੰਜਾਬੀਆਂ ਨੂੰ ਨਹੀਂ ਰਾਹਤ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

Saturday, Dec 24, 2022 - 08:53 AM (IST)

ਪੰਜਾਬ ’ਚ ਅਜੇ 5 ਦਿਨਾਂ ਤਕ ਸੀਤ ਲਹਿਰ ਤੇ ਧੁੰਦ ਤੋਂ ਪੰਜਾਬੀਆਂ ਨੂੰ ਨਹੀਂ ਰਾਹਤ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਲੁਧਿਆਣਾ (ਸਲੂਜਾ)– ਅੱਜ ਤੋਂ ਆਉਣ ਵਾਲੇ 5 ਦਿਨਾਂ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਪੰਜਾਬੀਆਂ ਨੂੰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਮੌਸਮ ’ਚ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ’ਚੋਂ ਬਾਹਰ ਨਿਕਲਣ ਸਮੇਂ ਸਾਵਧਾਨ ਰਹਿਣਾ ਹੋਵੇਗਾ। ਅਜਿਹੇ ਸੰਕੇਤ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦਿੱਤੇ।

ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਨੂੰ ਸੌਂਪੀਆਂ 125 SUV, ਪੁਲਸ ਆਵਾਜਾਈ ਦੀਆਂ ਦਿੱਕਤਾਂ ਹੋਣਗੀਆਂ ਦੂਰ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ 4.7 ਡਿਗਰੀ ਸੈਲਸੀਅਸ ਅੱਜ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ, ਜਦਕਿ ਅੰਮ੍ਰਿਤਸਰ ’ਚ 6.8, ਲੁਧਿਆਣਾ ’ਚ 7.1, ਪਟਿਆਲਾ ’ਚ 6.2, ਪਠਾਨਕੋਟ ’ਚ 8.4, ਬਠਿੰਡਾ ’ਚ 5, ਫਰੀਦਕੋਟ ’ਚ 7.2, ਬਰਨਾਲਾ ’ਚ 7.1, ਫਤਿਹਗੜ੍ਹ ਸਾਹਿਬ ’ਚ 6.3, ਫਿਰੋਜ਼ਪੁਰ ’ਚ 8.5, ਜਲੰਧਰ ’ਚ 7.2, ਮੋਗਾ ’ਚ 7.3, ਮੋਹਾਲੀ ’ਚ 8.2, ਸ੍ਰੀ ਮੁਕਤਸਰ ਸਾਹਿਬ ’ਚ 7.4, ਰੋਪੜ ’ਚ 6.5, ਸ਼ਹੀਦ ਭਗਤ ਸਿੰਘ ਨਗਰ ’ਚ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਪਹਿਲਾਂ ਦੀ ਤੁਲਨਾ ’ਚ ਧੁੰਦ ਸੰਘਣੀ ਨਹੀਂ ਪਵੇਗੀ, ਜਿਸ ਨਾਲ ਲੋਕਾਂ ਨੂੰ ਕਿਸੇ ਹੱਦ ਤਕ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਨੇ ਮੁੜ ਮਚਾਈ ਤਬਾਹੀ, ਹਸਪਤਾਲਾਂ 'ਚ ਡਾਕਟਰਾਂ ਦੀ ਘਾਟ, ਸ਼ਮਸ਼ਾਨਘਾਟ 'ਚ ਲੱਗੀਆਂ ਕਤਾਰਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News