ਪੰਜਾਬ ''ਚ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਹਰ ਮਹੀਨੇ ਮਿਲਣਗੇ 500 ਰੁਪਏ, ਕਰੋ ਇਹ ਕੰਮ

Thursday, Sep 26, 2024 - 07:20 PM (IST)

ਪੰਜਾਬ ''ਚ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਹਰ ਮਹੀਨੇ ਮਿਲਣਗੇ 500 ਰੁਪਏ, ਕਰੋ ਇਹ ਕੰਮ

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿੱਚ 6ਵੀਂ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। 6ਵੀਂ ਤੋਂ 9ਵੀਂ ਜਮਾਤ ਤੱਕ ਦੇ ਵਿਦਿਆਰਥੀ ਲਈ ਹਰ ਮਹੀਨੇ ਵਜ਼ੀਫ਼ਾ ਲੈਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਡਾਕ ਵਿਭਾਗ ਦੀ ਦੀਨ ਦਿਆਲ ਸਪਰਸ਼ ਸਕੀਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 500 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ। ਇਸ ਸਕੀਮ ਤਹਿਤ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਯੋਗ ਹੋਣਗੇ। ਇਸ ਦੇ ਲਈ ਡਾਕ ਵਿਭਾਗ ਵੱਲੋਂ ਮੈਰਿਟ ਟੈਸਟ ਕਰਵਾਇਆ ਜਾਵੇਗਾ। ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਸਾਲ ਲਈ 500 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੌਰਾਨ ਆਉਣ ਵਾਲੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਉਤਸ਼ਾਹਤ ਵੀ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕੇਂਦਰੀ ਡਾਕ ਵਿਭਾਗ ਦੀ ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦੀ ਗੱਲ ਕਹੀ ਗਈ ਹੈ। ਇਸ ਸਕੀਮ 'ਚ ਹਿੱਸਾ ਲੈਣ ਲਈ ਵਿਦਿਆਰਥੀ ਫਾਰਮ ਭਰ ਕੇ ਆਪਣੇ ਨਜ਼ਦੀਕੀ ਡਾਕਘਰ ਵਿੱਚ ਜਮ੍ਹਾ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ-  ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ

ਇਸ ਪ੍ਰੀਖਿਆ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਡਾਕ ਵਿਭਾਗ ਦੀ ਦੀਨ ਦਿਆਲ ਸਪਰਸ਼ ਸਕੀਮ ਤਹਿਤ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਪ੍ਰੀਖਿਆ 50 ਅੰਕਾਂ ਲਈ ਹੋਵੇਗੀ। ਜਿਸ ਵਿੱਚ ਡਾਕ ਵਿਭਾਗ ਅਤੇ ਡਾਕ ਟਿਕਟਾਂ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਇਸ ਤੋਂ ਇਲਾਵਾ ਇਤਿਹਾਸ, ਭੂਗੋਲ, ਵਿਗਿਆਨ, ਵਰਤਮਾਨ ਮਾਮਲੇ, ਖੇਡਾਂ ਅਤੇ ਸੱਭਿਆਚਾਰ ਵਿੱਚੋਂ ਪੰਜ-ਪੰਜ ਅੰਕਾਂ ਦੇ ਸਵਾਲ ਵੀ ਪੁੱਛੇ ਜਾਣਗੇ। ਇਸ ਸਕੀਮ ਦਾ ਉਦੇਸ਼ ਸਟੈਂਪ ਕਲੈਕਸ਼ਨ ਦੀ ਪਹੁੰਚ ਨੂੰ ਵਧਾਉਣ ਲਈ ਯਤਨਾਂ ਨੂੰ ਮਜ਼ਬੂਤ ​​ਕਰਨਾ ਹੈ।

ਇਹ ਵੀ ਪੜ੍ਹੋ- ਕੀਰਤਪੁਰ ਸਾਹਿਬ ਦੇ ਥਾਣੇ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਹਰ ਪਾਸੇ ਹੋ ਰਹੇ ਚਰਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News