ਪੰਜਾਬ ''ਚ ਸ਼੍ਰੌਮਣੀ ਅਕਾਲੀ ਦਲ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਹੋਈ ਮਜ਼ਬੂਤ
Wednesday, Mar 20, 2024 - 05:57 PM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਨੇ ਨਿੱਤ ਨਵੇਂ ਚੇਹਰਿਆਂ ਨੂੰ ਪਾਰਟੀਆਂ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਜਿੱਤਣ ਲਈ ਆਪਣੀ ਮੁਹਿੰਮ ਤੇਜ਼ ਕੀਤੀ ਹੋਈ ਹੈ, ਜਿਸ ਦੌਰਾਨ ਪੰਜਾਬ 'ਚ ਸ਼੍ਰੌਮਣੀ ਅਕਾਲੀ ਦਲ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਪਾਰਟੀ ਬਣ ਕੇ ਸਾਹਮਣੇ ਆ ਗਈ ਹੈ। ਇਸ ਨੂੰ ਵੇਖਦੇ ਹੋਏ ਪੰਥਕ ਹਲਕਿਆਂ ਵਿੱਚ ਹਲਚਲ ਹੋਣੀ ਸੁਭਾਵਕ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦੇ ਕੇ ਪੰਜਾਬ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਜ਼ਬੂਤ ਦਾਅਵਾ ਕੀਤਾ ਜਾਪ ਰਿਹਾ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਜੇਕਰ ਸਥਿਤੀ ਸਾਫ਼ ਹੁੰਦੀ ਹੈ ਤਾਂ 2-3 ਦਿਨਾਂ ਵਿਚ ਗਠਜੋੜ ਸੰਭਵ ਹੈ ਪਰ ਸ਼੍ਰੌਮਣੀ ਅਕਾਲੀ ਦਲ, ਭਾਜਪਾ ਨਾਲ ਸਮਝੌਤੇ ਬਗੈਰ ਮਨਫ਼ੀ ਹੁੰਦਾ ਜਾਪ ਰਿਹਾ ਹੈ ਅਤੇ ਟਕਸਾਲੀ ਆਗੂ ਕਿਸਾਨ ਅੰਦੋਲਨ ਦੇ ਡਰ ਕਾਰਨ ਸਮਝੌਤਾ ਵਿਸਾਖੀ ਤੋਂ ਬਾਅਦ ਕਰਨ ਦੇ ਰੌਅ ਵਿੱਚ ਹਨ, ਜਦੋਂਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਭ ਤੋਂ ਬਾਅਦ ਜੂਨ ਮਹੀਨੇ ਹਨ।
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ , ਗੁਰਦਾਸਪੁਰ, ਜਲੰਧਰ ਤੇ ਚੰਡੀਗੜ੍ਹ ਸਮੇਤ ਸੀਟਾਂ 'ਤੇ ਦਾਅਵੇਦਾਰੀ ਜਿੱਤਾ ਕੇ ਸੰਭਾਵੀ ਉਮੀਦਵਾਰ ਇਨ੍ਹਾਂ ਹਲਕਿਆਂ ਵਿੱਚ ਤੋਰ ਦਿੱਤੇ ਗਏ ਹਨ, ਜਿਸ ਵਿੱਚ ਅੰਮ੍ਰਿਤਸਰ ਸੀਟ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨੀ ਜਾ ਰਹੀ ਹੈ। ਇੱਥੇ ਸਤਿਕਾਰਯੋਗ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤੇ ਸ. ਤਰਨਜੀਤ ਸਿੰਘ ਸੰਧੂ ਭਾਜਪਾ ਵੱਲੋਂ ਮਜ਼ਬੂਤ ਸੰਭਾਵੀ ਦਾਆਵੇਦਾਰ ਮੰਨੇ ਜਾ ਰਹੇ ਹਨ। ਪਟਿਆਲਾ ਵਿੱਚ ਮਹਾਰਾਣੀ ਪਰਨੀਤ ਕੌਰ ਆਪਣੇ ਸਿਆਸੀ ਕੱਦ ਮੁਤਾਬਕ ਸ਼ਹਿਰੀ ਤੇ ਪੇਂਡੂ ਵੋਟ 'ਤੇ ਮਜ਼ਬੂਤ ਪਕੜ ਰੱਖਦੇ ਹਨ।
ਇਹ ਵੀ ਪੜ੍ਹੋ: ਭਾਰਤੀਆਂ 'ਚ ਕੈਨੇਡਾ 'ਚ ਪੱਕੇ ਹੋਣ ਦਾ ਘਟਿਆ ਕ੍ਰੇਜ਼, ਜਾਣੋ ਕੀ ਰਹੀ ਵਜ੍ਹਾ
ਲੁਧਿਆਣਾ ਲੋਕ ਸਭਾ ਸੀਟ ਲਈ ਅਦਾਕਾਰ ਅਕਸ਼ੈ ਕੁਮਾਰ ਨੂੰ ਮਜ਼ਬੂਤ ਸੰਭਾਵੀ ਉਮੀਦਵਾਰ ਹਨ ਅਤੇ ਗੁਰਦਾਸਪੁਰ ਸੀਟ ਲਈ ਸਾਬਕਾ ਕਾਂਗਰਸੀ ਆਗੂ ਤੇ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਇਸ ਸੀਟ 'ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਨ। ਇਹ ਸੀਟ ਭਾਜਪਾ ਪੱਖੀ ਵੇਖੀ ਜਾਂਦੀ ਹੈ। ਹੁਸ਼ਿਆਰਪੁਰ ਸੰਸਦੀ ਸੀਟ ਰਿਜ਼ਰਵ ਸੀਟ ਹੋਣ ਕਾਰਨ ਭਾਜਪਾ ਪੱਤੇ ਖੋਲਣ ਦੇ ਮੂਡ ਵਿੱਚ ਨਹੀਂ ਲੱਗਦੀ ਅਤੇ ਜਲੰਧਰ ਸੀਟ ਲਈ ਕਈ ਸੰਭਾਵੀ ਉਮੀਦਵਾਰ ਕਮਲ ਦਾ ਫੁੱਲ ਫੜਨ ਲਈ ਕਾਹਲ਼ੇ ਹਨ, ਜਦੋਂ ਕਿ ਚੰਡੀਗੜ੍ਹ ਸੀਟ ਤੋਂ ਮੁੜ ਕਿਰਨ ਖੇਰ ਸੰਭਾਵੀ ਉਮੀਦਵਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ: ਗਲੋਬਲ ਵਾਰਮਿੰਗ ਦੀ ‘ਲਕਸ਼ਮਣ ਰੇਖਾ’ ਨੇੜੇ ਖਿਸਕੀ ਧਰਤੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਰੈੱਡ ਅਲਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।