ਨਵਾਂ ਗਠਜੋੜ ਬਣਨ ਦੀ ਚਰਚਾ ’ਚ ‘ਆਪ’ ਪੰਜਾਬ ’ਚ ਬਿਹਤਰ ਸਥਿਤੀ ’ਚ, ਦੁਚਿੱਤੀ ''ਚ ਪਈ ਕਾਂਗਰਸ
Thursday, Jul 20, 2023 - 06:53 PM (IST)
ਪਠਾਨਕੋਟ (ਸ਼ਾਰਦਾ) : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਰਕਾਰ ਜਿੱਥੇ ਪੂਰੇ ਜੋਸ਼ ਨਾਲ ਲੋਕਾਂ ਕੋਲ ਜਾ ਰਹੀ ਹੈ, ਉੱਥੇ ਹੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਲੋਕਾਂ ਦੀ ਖੱਜਲ-ਖੁਆਰੀ ਨੂੰ ਲੈ ਕੇ ਬੈਕਫੁੱਟ ’ਤੇ ਸੀ ਪਰ ਸਿਆਸੀ ਤੌਰ ’ਤੇ ਕੌਮੀ ਪੱਧਰ ’ਤੇ ਜੋ ਗਠਜੋੜ ਬਣਿਆ ਹੈ, ਉਹ ਪੰਜਾਬ ਵਿਚ ‘ਆਪ’ ਲਈ ਬਹੁਤ ਹੀ ਅਨੁਕੂਲ ਹਾਲਾਤ ਪੈਦਾ ਕਰ ਰਿਹਾ ਹੈ। ‘ਆਪ’ ਦੇ ਦੋਵੇਂ ਹੱਥਾਂ ’ਚ ਲੱਡੂ ਹਨ ਕਿਉਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਪੂਰੀ ਤਰ੍ਹਾਂ ਦੁਚਿੱਤੀ ’ਚ ਹੈ ਕਿ ਪੰਜਾਬ ’ਚ ਕਿਸ ਤਰ੍ਹਾਂ ਦਾ ਗਠਜੋੜ ਬਣੇਗਾ। ਦਸੰਬਰ ਤੋਂ ਬਾਅਦ ਵੀ ਜਦੋਂ ਸੀਟਾਂ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਨ ਕਾਰਨ ਵੱਧ ਤੋਂ ਵੱਧ ਸੀਟਾਂ ਮੰਗੇਗੀ, ਜੋ ਕਾਂਗਰਸ ਨੂੰ ਮਨਜ਼ੂਰ ਨਹੀਂ ਹੋਵੇਗਾ। ਉਸ ਸਥਿਤੀ ਵਿਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਸਕਦੀਆਂ ਹਨ ਪਰ ਉਦੋਂ ਤਕ ਪੁਲਾਂ ਹੇਠੋਂ ਕਾਫੀ ਪਾਣੀ ਵਹਿ ਚੁੱਕਾ ਹੋਵੇਗਾ ਅਤੇ ਕਾਂਗਰਸ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਚੁੱਕਾ ਹੋਵੇਗਾ। ਕਾਂਗਰਸੀ ਆਗੂ ਭਾਵੇਂ ਕੁਝ ਵੀ ਕਹਿਣ ਪਰ ਭਵਿੱਖ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਉਹ ਸਰਕਾਰ ’ਤੇ ਖੁੱਲ੍ਹ ਕੇ ਹਮਲਾ ਕਰਨ ਦੀ ਸਥਿਤੀ ’ਚ ਨਹੀਂ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੌਰਾਨ ਮੰਤਰੀ ਮੀਤ ਹੇਅਰ ਵੱਲੋਂ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
ਹਰ ਮਹੀਨੇ ਗਠਜੋੜ ਦੀ ਰਾਸ਼ਟਰੀ ਪੱਧਰ ਦੀ ਬੈਠਕ ਹੋਵੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ’ਚ ਆਪਣਾ ਪੂਰਾ ਪ੍ਰਚਾਰ ਕਰੇਗੀ। ਉਨ੍ਹਾਂ ਦੇ ਨੇਤਾ ਅਰਵਿੰਦ ਕੇਜਰੀਵਾਲ ਦਾ ਕੱਦ ਦਿਨ-ਬ-ਦਿਨ ਵਧਦਾ ਜਾਵੇਗਾ। ਭਗਵੰਤ ਮਾਨ ਵੀ ਕੌਮੀ ਪੱਧਰ ਦੇ ਲੀਡਰ ਬਣ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ, ਜਿਸ ਆਰਡੀਨੈਂਸ ਦਾ ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਸ ਆਰਡੀਨੈਂਸ ਦਾ ਵੀ ਆਉਣ ਵਾਲੇ ਸਮੇਂ ’ਚ ਲੋਕ ਸਭਾ ਅਤੇ ਰਾਜ ਸਭਾ ’ਚ ਫੈਸਲਾ ਹੋਵੇਗਾ ਅਤੇ ਆਰਡੀਨੈਂਸ ਦੇ ਪਾਸ ਹੋਣ ਜਾਂ ਡਿੱਗਣ ਦੀ ਸਥਿਤੀ ਦੋਵਾਂ ’ਚ ਹੀ ਹੋਵੇਗੀ, ਜਿਸਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਵੇਗਾ। ਕਾਂਗਰਸ ਨੂੰ ਨਹੀਂ।
ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8